ਅਲੀ ਜਹਾਂਗੀਰ ਅਮਰੀਕਾ ''ਚ ਇਸ ਹਫਤੇ ਪਾਕਿ ਰਾਜਦੂਤ ਦਾ ਅਹੁਦਾ ਸੰਭਾਲਣਗੇ

05/27/2018 1:48:48 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਅਮਰੀਕੀ ਰਾਜਦੂਤ ਅਲੀ ਜਹਾਂਗੀਰ ਸਿੱਦੀਕੀ ਇਸ ਹਫਤੇ 29 ਮਈ ਨੂੰ ਆਪਣਾ ਅਹੁਦਾ ਸੰਭਾਲਣਗੇ। ਮੀਡੀਆ ਰਿਪੋਰਟਾਂ ਮੁਤਾਬਕ ਬੀਤੇ ਮਹੀਨੇ ਫੈਡਰਲ ਸਰਕਾਰ ਵੱਲੋਂ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਵੱਜੋਂ ਨਿਯੁਕਤ ਅਲੀ ਸਿੱਦੀਕੀ ਇਕ ਨਿਵੇਸ਼ ਬੈਂਕਿੰਗ ਮਾਹਰ ਅਤੇ ਪੀ.ਐੱਮ. ਦੇ ਵਿਸ਼ੇਸ਼ ਸਹਾਇਕ ਸਨ। ਉਹ ਅੱਜ ਭਾਵ ਐਤਵਾਰ ਦੀ ਰਾਤ ਯੂ.ਐੱਸ. ਲਈ ਰਵਾਨਾ ਹੋਣਗੇ ਅਤੇ ਯਾਤਰਾ ਲਈ ਆਪਣੇ ਨਵੇਂ ਡਿਪਲੋਮੈਟਿਕ ਪਾਸਪੋਰਟ ਦੀ ਵਰਤੋਂ ਕਰਨਗੇ। ਅਗਸਤ 2017 ਵਿਚ ਅਲੀ ਸਿੱਦੀਕੀ ਨੂੰ ਰਾਜ ਮੰਤਰੀ ਦੀ ਸਥਿਤੀ ਦੇ ਨਾਲ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਇਕ ਪ੍ਰਸਿੱਧ ਵਪਾਰੀ ਅਤੇ ਬੈਂਕਰ ਜਹਾਂਗੀਰ ਸਿੱਦੀਕੀ ਦੇ ਬੇਟੇ ਹਨ। ਸਾਬਕਾ ਵਿਦੇਸ਼ ਸਕੱਤਰ ਅਜ਼ੀਜ਼ ਚੌਧਰੀ ਬੀਤੇ ਮਹੀਨੇ ਰਿਟਾਇਰ ਹੋਣ ਤੋਂ ਪਹਿਲਾਂ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਦੇ ਰੂਪ ਵਿਚ ਸੇਵਾ ਦੇ ਰਹੇ ਸਨ।


Related News