ਭੱਦੇ ਕੁਮੈਂਟਸ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਇਹ ਮਸ਼ਹੂਰ ਅਦਾਕਾਰਾ
Tuesday, May 29, 2018 - 04:06 PM (IST)

ਜਲੰਧਰ(ਬਿਊਰੋ)— ਪਾਲੀਵੁੱਡ ਅਦਾਕਾਰਾ ਤੇ ਸਬ ਟੀ. ਵੀ. ਦੇ ਮਸ਼ਹੂਰ ਸੀਰੀਅਲ ਐੱਫ. ਆਈ. ਆਰ. 'ਚ ਇੰਸਪੈਕਟਰ ਬਣੀ ਚੰਦਰਮੁਖੀ ਚੌਟਾਲਾ ਇਕ ਵਾਰ ਫਿਰ ਪੁਰਾਣੇ ਕਿਰਦਾਰ 'ਚ ਨਜ਼ਰ ਆਈ। ਚੰਦਰਮੁਖੀ ਯਾਨੀ ਕਵਿਤਾ ਕੌਸ਼ਿਕ ਨੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਨ ਵਾਲਿਆਂ ਨੂੰ ਸਬਕਾ ਸਿਖਾਉਣ ਦੀ ਗੱਲ ਆਖੀ। ਇਹ ਉਹੀ ਲੋਕ ਹਨ, ਜਿਹੜੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓ 'ਤੇ ਭੱਦੇ/ਅਸ਼ਲੀਲ ਕੁਮੈਂਟਸ ਕਰਦੇ ਹਨ। ਕਵਿਤਾ ਨੇ ਕਿਹਾ ਕਿ ਜੇਕਰ ਲੋਕਾਂ ਨੇ ਭੱਦੇ ਕੁਮੈਂਟਸ ਪੋਸਟ ਕਰਨੇ ਬੰਦ ਨਾ ਕੀਤੇ ਤਾਂ ਉਹ ਉਨ੍ਹਾਂ ਦੀ ਪਛਾਣ ਕਰੇਗੀ। ਇਥੋਂ ਤੱਕ ਕੀ ਪੁਲਸ 'ਚ ਉਨ੍ਹਾਂ ਦੀ ਸ਼ਿਕਾਇਤ ਵੀ ਕਰੇਗੀ।
ਦੱਸਣਯੋਗ ਹੈ ਕਿ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਐਕਟਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨੀ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਆਏ ਦਿਨ ਕਾਵਿਤਾ ਕੌਸ਼ਿਕ ਕੋਈ ਨਾ ਕੋਈ ਬੋਲਡ ਤਸਵੀਰ ਪੋਸਟ ਕਰਦੀ ਰਹਿੰਦੀ ਹੈ।
ਦੱਸ ਦੇਈਏ ਕਿ ਕਵਿਤਾ ਕੌਸ਼ਿਕ ਬੀਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਕਵਿਤਾ ਕੌਸ਼ਿਕ ਨੇ ਬੀਨੂੰ ਢਿੱਲੋਂ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਫਿਲਮ 'ਚ ਕਾਵਿਤਾ ਕੌਸ਼ਿਕ ਨੇ ਬੀਨੂੰ ਢਿੱਲੋਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਟੀ. ਵੀ. ਸੋਅ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾਂ ਖੱਟੀ।