ਕਾਮਰੇਡ ਜਸਪਾਲ ਸਿੰਘ ਝਬਾਲ ਨੂੰ ਸਦਮਾ, ਮਾਤਾ ਦਾ ਦਿਹਾਂਤ
Sunday, May 27, 2018 - 09:20 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਗੁਰਦੀਪ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਮਾਤਾ ਗੁਰਦੀਪ ਕੌਰ ਦਾ ਸਸਕਾਰ ਸੈਂਕੜੇ ਨਮ ਅੱਖਾਂ ਦੀ ਅੰਤਿਮ ਵਿਦਾਈ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਕੋਟ ਧਰਮ ਚੰਦ ਖੁਰਦ ਵਿਖੇ ਕਰ ਦਿੱਤਾ ਗਿਆ।
ਇਸ ਮੌਕੇ ਪੁੱਜੇ ਆਰ. ਐੱਮ. ਪੀ. ਆਈ. ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ, ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਹਰਦੀਪ ਸਿੰਘ ਰਸੂਲਪੁਰ, ਕਾਮਰੇਡ ਬਲਦੇਵ ਸਿੰਘ ਪੰਡੋਰੀ, ਕਾਮਰੇਡ ਬਲਬੀਰ ਸੂਦ, ਕਾਮਰੇਡ ਚਰਨਜੀਤ ਸਿੰਘ ਬਾਠ ਤੇ ਡਾ. ਅਜਾਇਬ ਸਿੰਘ ਜਹਾਂਗੀਰ ਵੱਲੋਂ ਪਾਰਟੀ ਦਾ ਲਾਲ ਝੰਡਾ ਮਾਤਾ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ 'ਤੇ ਚੜ੍ਹਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸਮੇਂ ਕਾਮਰੇਡ ਬਲਦੇਵ ਸਿੰਘ ਭੈਲ, ਕਾਮਰੇਡ ਮੁੱਖਤਾਰ ਸਿੰਘ ਮੱਲ੍ਹਾ ਆਦਿ ਵਲੋਂ ਕਾਮਰੇਡ ਝਬਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।