ਦਵਿੰਦਰ ਸਿੰਘ ਵਲਟੋਹਾ ਦਾ ਹਾਲ ਜਾਨਣ ਪਹੁੰਚੇ ਕਾਂਗਰਸੀ ਆਗੂ
Saturday, May 19, 2018 - 05:44 PM (IST)

ਵਲਟੋਹਾ (ਬਲਜੀਤ ਸਿੰਘ) : ਬੀਤੇ ਦਿਨੀਂ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਲਟੋਹਾ ਤੋਂ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਵਲਟੋਹਾ ਜੋ ਕਿ ਬੀਤੇ ਦਿਨੀਂ ਐਕਸੀਡੈਂਟ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੌਰਾਨ ਉਨ੍ਹਾਂ ਦਾ ਹਾਲਚਾਲ ਜਾਨਣ ਲਈ ਪਹੁੰਚੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਭਰਾ ਬਿਕਰਮ ਭੁੱਲਰ ਐੱਸ. ਐੱਚ. ਓ ਥਾਣਾ ਵਲਟੋਹਾ ਹਰਚੰਦ ਸਿੰਘ ਸੰਧੂ ਅੰਮਿਤਬੀਰ ਸਿੰਘ ਬਿੱਟੂ ਆਂਸਲ ਜੱਜਬੀਰ ਸਿੰਘ ਵਲਟੋਹਾ ਹਰਜੀਤ ਸਿੰਘ ਕਾਲੀਆ ਸੁੱਖ ਮਹਿਮੂਦਪੁਰਾ ਏ. ਐੱਸ. ਆਈ ਬਲਵਿੰਦਰ ਸਿੰਘ ਰਾਜ ਮਾਣੇਕੇ ਆਦਿ ਆਗੂ ਉਨ੍ਹਾਂ ਦੇ ਗ੍ਰਹਿ ਪਿੰਡ ਵਲਟੋਹਾ ਵਿਖੇ ਪਹੁੰਚੇ। ਇਸ ਉਪਰੰਤ ਗੱਲਬਾਤ ਕਰਦਿਆਂ ਬਿਕਰਮ ਭੁੱਲਰ ਨੇ ਕਿਹਾ ਕਿ ਦਵਿੰਦਰ ਸਿੰਘ ਵਲਟੋਹਾ ਕਾਂਗਰਸ ਪਾਰਟੀ ਦੇ ਸੱਚੇ ਅਤੇ ਸੁਥਰੇ ਆਗੂ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਗਰੀਬ ਤਬਕੇ ਦੇ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਸਹੂਲਤ ਦਿਵਾਉਣ ਲਈ ਰਾਤ ਦਿਨ ਇਕ ਕੀਤਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਵਲਟੋਹਾ ਦੇ ਨਾਲ ਹਰ ਗਰੀਬ ਤਬਕੇ ਦੇ ਲੋਕਾਂ ਦੀਆਂ ਆਸਾਂ ਜੁੜੀਆਂ ਹਨ।