ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

05/22/2018 12:25:16 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਪੁਲਸ ਨੇ ਨਾਕੇਬੰਦੀ ਦੌਰਾਨ ਕੋਟਲਾ ਘੋਸਪੁਰ ਦੇ ਨਜ਼ਦੀਕ ਇਕ ਦੋਸ਼ੀ ਪਾਸੋਂ 9 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। 
ਦੋਸ਼ੀ ਦੀ ਪਹਿਚਾਣ ਸੂਰਜ ਕੁਮਾਰ ਵਾਸੀ ਬੰਜਰਬਾਗ ਵਜੋਂ ਹੋਈ। ਪੁਲਸ ਨੇ ਦੋਸ਼ੀ ਸੂਰਜ ਕੁਮਾਰ ਦੇ ਖਿਲਾਫ਼ ਆਬਕਾਰੀ ਐਕਟ 61-1-14 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News