ਪੁਲਸ ਨੂੰ ਹਾਈਟੈੱਕ ਬਣਾਉਣਾ ਪੰਜਾਬ ਸਰਕਾਰ ਦਾ ਸੁਫ਼ਨਾ, ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ
Wednesday, Jan 15, 2025 - 01:14 PM (IST)
ਜਲੰਧਰ : ਸੂਬੇ ਦੀ ਪੁਲਸ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਅਤੇ ਪੂਰੇ ਦੇਸ਼ 'ਚੋਂ ਨੰਬਰ ਵਨ ਬਣਾਉਣਾ ਪੰਜਾਬ ਸਰਕਾਰ ਦਾ ਸੁਫ਼ਨਾ ਹੈ, ਜਿਸ ਨੂੰ ਪੂਰਾ ਕਰਨ ਲਈ ਪੁਲਸ ਵਿਭਾਗ ਨੂੰ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪੁਲਸ ਦੇ ਕੰਮਕਾਜ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਸੰਭਾਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਨੂੰ 141 ਕਰੋੜ ਰੁਪਏ ਦੀ ਲਾਗਤ ਨਾਲ 940 ਵਾਹਨ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਾਹਨਾਂ 'ਚ ਅਰਟਿਗਾ ਅਤੇ ਦੂਜੇ ਮਾਡਲਾਂ ਦੇ ਵਾਹਨ ਸ਼ਾਮਲ ਹਨ। ਇਹ ਵਾਹਨ ਛੋਟੀਆਂ ਅਤੇ ਭੀੜੀਆਂ ਗਲੀਆਂ 'ਚ ਆਸਾਨੀ ਨਾਲ ਚੱਲ ਸਕਣਗੇ।
ਇਨ੍ਹਾਂ ਵਾਹਨਾਂ 'ਚ ਜੀ. ਪੀ. ਐੱਸ. ਜਿਹੇ ਅਪਗਰੇਡ ਫੀਚਰ ਹਨ। ਇਹ ਵਾਹਨ ਵੱਖ-ਵੱਖ ਹਾਲਾਤ 'ਚ ਪੁਲਸ ਲਈ ਬੇਹੱਦ ਮਦਦਗਾਰ ਸਾਬਿਤ ਹੋ ਰਹੇ ਹਨ। ਇਹ ਵਾਹਨ ਤੇਜ਼ ਰਫ਼ਤਾਰ ਅਤੇ ਤੁਰੰਤ ਕਾਰਵਾਈ 'ਚ ਮਦਦ ਕਰਦੇ ਹਨ।