ਇਮਰਾਨ ’ਤੇ ਫਿਰ ਹੋਵੇਗਾ ਹਮਲਾ, ਤੀਜੀ ਵਿਸ਼ਵ ਜੰਗ 2030 ਤੋਂ ਬਾਅਦ, ਜਾਣੋ ਜੋਤਿਸ਼ ਦੀ ਭਵਿੱਖਬਾਣੀ ''ਚ ਹੋਰ ਕੀ-ਕੀ
Thursday, Nov 10, 2022 - 05:33 PM (IST)
ਜਲੰਧਰ (ਧਵਨ) : ਜੋਤਿਸ਼ ਦੇ ਸਿਤਾਰੇ ਦੁਨੀਆ ਲਈ ਅਨੁਕੂਲ ਨਹੀਂ ਚੱਲ ਰਹੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਇਕ ਹਿੰਸਕ ਹਮਲਾ ਹੋ ਚੁੱਕਾ ਹੈ, ਜਦੋਂਕਿ ਦੁਨੀਆ ਦੇ ਕਈ ਦੇਸ਼ ਆਪਸ ’ਚ ਹੀ ਉਲਝੇ ਹੋਏ ਹਨ। ਦੇਸ਼ ਦੀ ਉੱਘੀ ਜੋਤਿਸ਼ਾਚਾਰਿਆ ਮਨੀਜਾ ਆਹੂਜਾ ਅਨੁਸਾਰ ਜਨਵਰੀ 2023 ਦੇ ਅਖੀਰ ’ਚ ਜਿਵੇਂ ਹੀ ਸ਼ਨੀ ਕੁੰਭ ਰਾਸ਼ੀ ਵਿਚ ਦਾਖ਼ਲ ਹੋਵੇਗਾ, ਵੱਖ-ਵੱਖ ਦੇਸ਼ਾਂ ਦਰਮਿਆਨ ਲੜਾਈ-ਝਗੜੇ ਹੋਰ ਤੇਜ਼ ਹੋ ਜਾਣਗੇ। 2023 ’ਚ ਇਕ ਵਾਰ ਫਿਰ ਕੋਈ ਇੰਫੈਕਸ਼ਨ ਫੈਲਣ ਦਾ ਖ਼ਤਰਾ ਹੈ, ਜਿਸ ਨਾਲ ਮਨੁੱਖੀ ਹੋਂਦ ਨੂੰ ਖ਼ਤਰਾ ਮੰਡਰਾਉਂਦਾ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ 2020 ਤੋਂ 2031 ਤਕ ਦਾ ਸਮਾਂ ਦੁਨੀਆ ਲਈ ਅਨੁਕੂਲ ਨਹੀਂ ਹੈ। ਇਸ ਦੌਰਾਨ ਵੱਖ-ਵੱਖ ਬੀਮਾਰੀਆਂ ਫੈਲਣਗੀਆਂ ਅਤੇ ਜੰਗਾਂ ਕਾਰਨ ਦੁਨੀਆ ਦੀ ਆਬਾਦੀ ਘਟੇਗੀ। ਇਹ ਵੀ ਸੰਭਵ ਹੈ ਕਿ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆ ਜਾਵੇ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੀ ਬਗਾਵਤ ਦਾ ਲਾਹਾ ਲੈ ਸਕਦੀ ਹੈ ਭਾਜਪਾ, ਇਸ ਲੋਕ ਸਭਾ ਸੀਟ ਤੋਂ ਮਿਲ ਸਕਦੈ ਮੌਕਾ
ਉਨ੍ਹਾਂ ਕਿਹਾ ਕਿ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਜਲਦੀ ਖ਼ਤਮ ਹੋਣ ਵਾਲੀ ਨਹੀਂ। ਦਸੰਬਰ 2022 ਤੋਂ ਬਾਅਦ ਇਸ ਵਿਚ ਹੋਰ ਤੇਜ਼ੀ ਆਏਗੀ। ਜਦੋਂ ਤਕ ਰੂਸ ਦੀ ਕਮਾਨ ਪੁਤਿਨ ਦੇ ਹੱਥਾਂ ’ਚ ਹੈ, ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਹਰਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜਨਵਰੀ 2023 ਦਾ ਮਹੀਨਾ ਵੀ ਜੰਗ ਦੇ ਨਜ਼ਰੀਏ ਤੋਂ ਬਹੁਤ ਖ਼ਤਰਨਾਕ ਹੋ ਸਕਦਾ ਹੈ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਮਨੀਜਾ ਆਹੂਜਾ ਨੇ ਕਿਹਾ ਕਿ 2030 ਤਕ ਭਾਰਤ ਕਿਸੇ ਵੀ ਜੰਗ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੁੰਦਾ ਨਜ਼ਰ ਨਹੀਂ ਆਏਗਾ। ਇਸ ਤੋਂ ਬਾਅਦ ਭਾਰਤ ਜੰਗ ਵਿਚ ਆਪਣਾ ਹਿੱਸਾ ਪਾਏਗਾ ਅਤੇ 2030 ਤੋਂ ਬਾਅਦ ਕਿਸੇ ਵੀ ਸਮੇਂ ਤੀਜੀ ਵਿਸ਼ਵ ਜੰਗ ਛਿੜ ਸਕਦੀ ਹੈ ਜਿਸ ਵਿਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ ਅਤੇ ਦੁਨੀਆ ਦੀ ਆਬਾਦੀ ਵਿਚ ਭਾਰੀ ਕਮੀ ਆ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਲੋਕ ਜ਼ਿਆਦਾ ਭੌਤਿਕਵਾਦੀ ਹੋ ਗਏ ਸਨ ਅਤੇ ਰੱਬ ਨੂੰ ਭੁੱਲ ਗਏ ਸਨ। ਹੁਣ ਕੋਰੋਨਾ ਤੋਂ ਬਾਅਦ ਲੋਕਾਂ ਦਾ ਧਿਆਨ ਰੱਬ ਵੱਲ ਜਾ ਰਿਹਾ ਹੈ ਅਤੇ ਲੋਕ ਹੌਲੀ-ਹੌਲੀ ਅਧਿਆਤਮਿਕਤਾ ਵੱਲ ਵਧਣਗੇ। ਖੰਡ ਪਰਲੋ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਤਹਿਤ ਅਗਲੇ 10 ਸਾਲਾਂ ਅੰਦਰ ਦੁਨੀਆ ਵਿਚ ਆਬਾਦੀ ’ਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਮਰਾਨ ’ਤੇ ਹਿੰਸਕ ਹਮਲਾ ਹੋਣ ਬਾਰੇ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ। ਉਨ੍ਹਾਂ ਨੂੰ ਖ਼ਤਰਾ ਅਜੇ ਵੀ ਨਹੀਂ ਟਲਿਆ ਅਤੇ ਆਉਣ ਵਾਲੇ ਸਮੇਂ ’ਚ ਉਨ੍ਹਾਂ ਉੱਪਰ ਇਕ-ਦੋ ਹੋਰ ਜਾਨਲੇਵਾ ਹਮਲੇ ਹੋ ਸਕਦੇ ਹਨ। ਇਮਰਾਨ ਨੂੰ ਆਪਣੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਪਾਕਿਸਤਾਨ ਵਿਚ ਜਿਸ ਤਰ੍ਹਾਂ ਬੇਨਜ਼ੀਰ ਭੁੱਟੋ ਜਾਂ ਉਨ੍ਹਾਂ ਦੇ ਪਿਤਾ ਦਾ ਹਸ਼ਰ ਹੋਇਆ ਸੀ, ਉਸੇ ਤਰ੍ਹਾਂ ਕੁਝ ਕੱਟੜਪੰਥੀ ਤਾਕਤਾਂ ਤੇ ਪਾਕਿਸਤਾਨੀ ਫ਼ੌਜ ਇਮਰਾਨ ਨੂੰ ਵੀ ਉਸੇ ਰਸਤੇ ’ਤੇ ਲਿਜਾਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਮਗਰੋਂ ਵੀ ਅਕਾਲੀ ਦਲ ਲਈ ਚੁਣੌਤੀ ਭਰਪੂਰ ਹੋਵੇਗਾ 'ਭਵਿੱਖ'
ਪਾਕਿਸਤਾਨ ਦਾ ਮਾੜਾ ਸਮਾਂ ਸ਼ੁਰੂ
ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਮਾੜਾ ਸਮਾਂ ਸ਼ੁਰੂ ਹੋ ਚੁੱਕਾ ਹੈ। ਸੂਰਜ ਤੇ ਚੰਦਰ ਗ੍ਰਹਿਣ 15 ਦਿਨਾਂ ਦੇ ਫਰਕ ਨਾਲ ਲੱਗੇ ਹਨ। ਇਨ੍ਹਾਂ ਗ੍ਰਹਿਣਾਂ ਕਾਰਨ 2024 ਤੋਂ ਬਾਅਦ ਪਾਕਿਸਤਾਨ ਦਾ ਇਕ ਟੁਕੜਾ ਵੱਖ ਹੋ ਸਕਦਾ ਹੈ। ਪਾਕਿਸਤਾਨ ਦਾ ਮੇਖ ਲਗਨ ਹੈ ਅਤੇ ਇਹ ਗ੍ਰਹਿਣ ਲਗਨ ਤੇ 7ਵੇਂ ਘਰ ਦੇ ਅੰਦਰ ਲੱਗੇ ਹਨ। ਇਸ ਲਈ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਵਿਚ ਗ੍ਰਹਿ ਜੰਗ ਦੀ ਸਥਿਤੀ ਬਣ ਸਕਦੀ ਹੈ।
2023 ਕੁਦਰਤੀ ਆਫ਼ਤਾਂ ਦਾ ਸਾਲ ਰਹੇਗਾ
ਉਨ੍ਹਾਂ ਕਿਹਾ ਕਿ 2023 ਵਿਚ ਕੁਦਰਤੀ ਆਫਤਾਂ ਜ਼ਿਆਦਾ ਆਉਣਗੀਆਂ। ਇਨ੍ਹਾਂ ਗ੍ਰਹਿਣਾਂ ਦੇ ਅਸਰ ਕਾਰਨ ਭੂਚਾਲ ਦੇ ਝਟਕੇ ਅਤੇ ਪਾਣੀ ਨਾਲ ਸਬੰਧਤ ਕਹਿਰ ਦੀਆਂ ਘਟਨਾਵਾਂ ਵੀ ਜ਼ਿਆਦਾ ਦੇਖਣ ਨੂੰ ਮਿਲਣਗੀਆਂ। ਅਜਿਹੇ ਗ੍ਰਹਿਣ ਅਨੁਕੂਲ ਨਹੀਂ ਹਨ। ਚੀਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਾੜੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਅਗਲੇ ਕਈ ਸਾਲਾਂ ਤਕ ਉਸ ਦੀ ਅਰਥਵਿਵਸਥਾ ’ਤੇ ਮਾੜਾ ਅਸਰ ਸਪਸ਼ਟ ਨਜ਼ਰ ਆਏਗਾ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ