ਫਾਰਮ 16 ਦੇ ਬਾਰੇ ''ਚ ਜ਼ਰੂਰੀ ਗੱਲਾਂ ਜੋ ਤੁਸੀਂ ਨਹੀਂ ਜਾਣਦੇ
Sunday, Jul 21, 2019 - 12:48 PM (IST)

ਨਵੀਂ ਦਿੱਲੀ—ਆਮਦਨ ਟੈਕਸ ਕਾਨੂੰਨ 'ਚ ਕਈ ਤਰ੍ਹਾਂ ਦੇ ਫਾਰਮਾਂ ਦਾ ਜ਼ਿਕਰ ਹੈ। ਇਨ੍ਹਾਂ 'ਚੋਂ ਇਕ ਫਾਰਮ 16 ਦਾ ਜ਼ਿਕਰ ਹਮੇਸ਼ਾ ਤੁਸੀਂ ਸੁਣਿਆ ਹੋਵੇਗਾ। ਇਸ ਨੂੰ ਨੌਕਰੀ ਦੇਣ ਵਾਲਾ ਸੰਸਥਾਨ ਜਾਰੀ ਕਰਦਾ ਹੈ। ਕਰਮਚਾਰੀ ਦੇ ਲਿਹਾਜ਼ ਨਾਲ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਜਦੋਂ ਆਮਦਨ ਟੈਕਸ ਰਿਟਰਨ ਦਾਖਲ ਕਰਨਾ ਹੁੰਦਾ ਹੈ ਤਾਂ ਇਹ ਫਾਰਮ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਇਸ ਖਬਰ 'ਚ ਅਸੀਂ ਫਾਰਮ 16 ਨਾਲ ਜੁੜੀਆਂ ਨਾਲ ਕਈ ਹੋਰ ਅਤੇ ਜ਼ਰੂਰੀ ਗੱਲ ਦੱਸ ਰਹੇ ਹਾਂ।
ਇਹ ਫਾਰਮ ਇਕ ਸਰਟੀਫਿਕੇਟ ਹੈ ਜਿਸ ਨੂੰ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਜਾਰੀ ਕਰਦੀ ਹੈ। ਇਹ ਕਰਮਚਾਰੀ ਦੀ ਸੈਲਰੀ ਤੋਂ ਕੱਟੇ ਗਏ ਟੀ.ਡੀ.ਐੱਸ. ਨੂੰ ਦੱਸਦਾ ਹੈ। ਇਸ ਤੋਂ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਸੰਸਥਾਨ ਨੇ ਟੀ.ਡੀ.ਐੱਸ. ਕੱਟ ਕੇ ਸਰਕਾਰ ਨੂੰ ਜਮ੍ਹਾ ਕਰ ਦਿੱਤਾ ਹੈ।
ਫਾਰਮ 16 ਦੋ ਪਾਰਟ 'ਚ ਹੁੰਦਾ ਹੈ। ਪਾਰਟ ਏ ਅਤੇ ਪਾਰਟ ਬੀ। ਪਾਰਟ ਏ 'ਚ ਸੰਸਥਾਨ ਦਾ ਟੀ.ਏ.ਐੱਨ., ਉਸ ਦਾ ਅਤੇ ਕਰਮਚਾਰੀ ਦਾ ਪੈਨ, ਪਤਾ, ਅਸੈੱਸਮੈਂਟ ਈਅਰ, ਰੁਜ਼ਗਾਰ ਦੇ ਸਮੇਂ ਅਤੇ ਸਰਕਾਰ ਨੂੰ ਜਮ੍ਹਾ ਕੀਤੇ ਗਏ ਟੀ.ਡੀ.ਐੱਸ. ਦਾ ਸ਼ਾਮਲ ਬਿਓਰਾ ਹੁੰਦਾ ਹੈ। ਜਦੋਂਕਿ ਇਸ ਦੇ ਦੂਜੇ ਪਾਰਟ ਬੀ 'ਚ ਸੈਲਰੀ ਦਾ ਬ੍ਰੇਕਅਪ, ਕਲੇਮ ਕੀਤੇ ਗਏ ਡਿਡਕਸ਼ਨ, ਕੁੱਲ ਟੈਕਸ ਯੋਗ ਆਮਦਨ ਅਤੇ ਸੈਲਰੀ ਤੋਂ ਕੱਟ ਗਏ ਟੈਕਸ ਦਾ ਬਿਓਰਾ ਸ਼ਾਮਲ ਹੁੰਦਾ ਹੈ।
ਸੰਸਥਾਨ ਲਈ ਫਾਰਮ 16 ਜਾਰੀ ਕਰਨਾ ਜ਼ਰੂਰੀ ਹੈ। ਇਸ ਦੇ ਇਲਾਵਾ ਸਾਲ ਦੇ ਵਿਚਕਾਰ 'ਚ ਜੇਕਰ ਨੌਕਰੀ ਬਦਲਦੀ ਹੈ ਤਾਂ ਵੀ ਕੰਪਨੀ ਨੂੰ ਫਾਰਮ 16 ਜਾਰੀ ਕਰਨਾ ਪੈਂਦਾ ਹੈ। ਫਾਰਮ 16 ਦਾ ਵਰਤੋਂ ਇਨਕਮ ਦੇ ਸਬੂਤ ਦੀ ਤਰ੍ਹਾਂ ਹੁੰਦਾ ਹੈ।