ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

Friday, Jul 28, 2023 - 12:30 AM (IST)

ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਰੋਮ (ਕੈਂਥ, ਟੇਕ ਚੰਦ) : ਲਾਸੀਓ ਸੂਬੇ ਵਿਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਿੱਖਿਆ ਨਾਲ ਜੋੜਦਾ ਆ ਰਿਹਾ ਗੁਰਦੁਆਰਾ ਸਾਹਿਬ ਸਿੰਘ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਦਾ ਬੀਤੇ ਦਿਨ ਸਿੱਖ ਸੰਗਤਾਂ ਨੇ ਸਰਬਸਮੰਤੀ ਨਾਲ ਪੁਨਰ ਗਠਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਅਣਪਛਾਤੇ ਵਿਅਕਤੀਆਂ ਨੇ ਬਜ਼ੁਰਗ ਔਰਤ ਨੂੰ ਉਤਾਰਿਆ ਮੌਤ ਦੇ ਘਾਟ

PunjabKesari

ਇਸ ਵਿਚ ਗੁਰਮੁੱਖ ਸਿੰਘ ਹਜ਼ਾਰਾ ਨੂੰ ਮੁੱਖ ਸੇਵਾਦਾਰ, ਲਖਵਿੰਦਰ ਸਿੰਘ ਉਪ-ਪ੍ਰਧਾਨ, ਲਖਵੀਰ ਪਾਬਲਾ ਉਪ-ਪ੍ਰਧਾਨ, ਸੱਖਾ ਸਿੰਘ (ਨੰਬਰਦਾਰ) ਉਪ-ਪ੍ਰਧਾਨ, ਪ੍ਰਗਟ ਸਿੰਘ ਉਪ-ਪ੍ਰਧਾਨ, ਜਗਰੂਪ ਸਿੰਘ ਸੈਕਟਰੀ, ਅਮਨਪ੍ਰੀਤ ਸਿੰਘ ਖਜ਼ਾਨਚੀ, ਪ੍ਰਗਟ ਸਿੰਘ ਸਰਪੰਚ, ਜੋਨਾ ਥਿਆੜਾ, ਰਾਜਵੀਰ (ਬੋਰਗੋ ਹਰਮਾਦਾ), ਜਗਰੂਪ ਸਿੰਘ, ਗੁਰਪ੍ਰੀਤ ਸਿੰਘ(ਬਿੱਟੂ) ਟੂਟੋ ਮਜਾਰਾ, ਲੰਗਰ ਕਮੇਟੀ ਵਿਚ ਗੁਰਜਿੰਦਰ ਸਿੰਘ, ਗੋਰਾ ਗਾਖ਼ਲ, ਮਨਦੀਪ ਸਿੰਘ ਭੀਲੋਵਾਲ, ਜੋਨੀ ਖੱਤਰੀ, ਸਾਈਂ ਭਾਜੀ, ਦੁੱਗ ਭਾਜੀ, ਪੰਮਾ ਦੁਸਾਂਝ ਆਦਿ, ਇੰਜੀਨੀਅਰਿੰਗ ਕਮੇਟੀ ਦੀ ਕੇਵਲ ਸਿੰਘ, ਜਸਕਰਨ ਸਿੰਘ, ਸੋਨੂੰ ਬਸਰਾ (ਤੇਰਾਚੀਨਾ), ਸਤਨਾਮ ਸਿੰਘ (ਤੇਰਾਚੀਨਾ), ਸਤਨਾਮ ਸਿੰਘ (ਤੇਰਾਚੀਨਾ), ਸਤਨਾਮ ਸਿੰਘ ਬੋਰਗੋ ਹਰਮਾਦਾ, ਬਾਬੂ ਦੀਨੋਵਾਲ, ਹਰਪ੍ਰੀਤ ਸਿੰਘ (ਪਿੱਤਾ) ਆਦਿ ਕਾਰਜਕਾਰੀ ਕਮੇਟੀ ਗੁਲਜਾਰ ਸਿੰਘ, ਬਿੱਟੂ ਟੂਟੋ ਮਜਾਰਾ, ਨਵਤੇਜ ਸਿੰਘ (ਡਾਕਟਰ), ਹਰਦੀਪ ਸਿੰਘ (ਓਮਿੰਨਤਾ), ਨਵੀ ਸਿੰਘ, ਬੱਲੀ ਪੱਤੜ, ਅਮਨ ਭੀਲੋਵਾਲ, ਹਰਜੋਤ ਸਿੰਘ ਸੋਹੀ, ਗੁਰਦੇਵ ਸਿੰਘ, ਹਰਮੀਤ ਸਿੰਘ ਬਾਠ, ਰਣਜੀਤ ਸਿੰਘ ਰਾਣਾ, ਰਜਿੰਦਰ ਸਿੰਘ ਕੰਗ, ਪ੍ਰਦੀਪ ਸਿੰਘ ਕਲਸੀ, ਬੰਟੀ (ਐਗਰੀ ਇਟਾਲੀਆ), ਕੁਲਦੀਪ ਸਿੰਘ ਕਾਲਾ (ਵਿਆਜੀ), ਸੁੱਖਾ (ਵਿਆਜੀ), ਅਮਨ ਔਜਲਾ, ਹਰਜੀਤ ਸਿੰਘ (ਲਾਫੇਅਰਾ), ਮਹਿੰਦਰ ਸਿੰਘ, ਬਰਾੜ ਸਿੰਘ (ਬਰੋਗੋ ਬੋਦਿਸ), ਕੁਲਵਿੰਦਰ ਸਿੰਘ, ਰੁਪਿੰਦਰ ਸਿੰਘ ਸਾਹਨੀ ਉਰਫ਼ ਸੋਨੀ (ਤੇਰਾਚੀਨਾ), ਗੁਰਪ੍ਰੀਤ ਸਿੰਘ (ਐਰੋਚਾਰਚੀ), ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ, ਸੁਰਿੰਦਰ ਸਿੰਘ (ਠੇਕੇਦਾਰ), ਹਰਪ੍ਰੀਤ ਸਿੰਘ ਹੈਪੀ (ਕਾਪੋਕਰੋਸ਼ੇ) ਤੇ ਲਖਵਿੰਦਰ ਸਿੰਘ ਲੱਖਾਂ ਆਦਿ ਸੇਵਾ ਲਈ ਚੁਣੇ ਗਏ। ਇਸ ਮੌਕੇ ਮਰਿਆਦਾ ਕਮੇਟੀ ਲਈ ਭਾਈ ਢਿੱਲੋਂ (ਸਤਾਲੇਵਾਲੇ), ਭਾਈ ਸੰਤੋਖ ਸਿੰਘ, ਭਾਈ ਮਨਜਿੰਦਰ ਸਿੰਘ ਪੰਜਵੜ, ਭਾਈ ਦਿਲਾਵਰ ਸਿੰਘ, ਭਾਈ ਬਿੱਟੂ ਸਿੰਘ (ਪੱਤੜ ਕਲਾਂ ਵਾਲੇ), ਭਾਈ ਗੁਰਬਖ਼ਸ਼ ਸਿੰਘ ਰਾਣਾ, ਭਾਈ ਬਖ਼ਤਾਵਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਲਖਵਿੰਦਰ ਲੱਕੀ ਆਦਿ ਸਿੰਘਾਂ ਨੂੰ ਸੇਵਾ ਸੰਭਾਲੀ ਗਈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 87 ਪਿੰਡਾਂ ਤੇ ਵਾਰਡਾਂ ਨੇ ਨਸ਼ਿਆਂ ਵਿਰੁੱਧ ਚੁੱਕਿਆ ਇਹ ਕਦਮ

ਚੁਣੇ ਗਏ ਸੇਵਾਦਾਰਾਂ ਨੇ ਸਿੱਖ ਸੰਗਤਾਂ ਦਾ ਦਿੱਤੀ ਸੇਵਾ ਲਈ ਧੰਨਵਾਦ ਕਰਦਿਆਂ ਜੋ ਵੀ ਸੇਵਾ ਉਨ੍ਹਾਂ ਨੂੰ ਗੁਰੂ ਸਾਹਿਬ ਨੇ ਬਖ਼ਸ਼ੀ ਹੈ, ਉਸ ਲਈ ਉਹ ਤਨੋਂ, ਮਨੋਂ, ਧਨੋਂ ਕਰਨ ਦਾ ਹਰ ਉਪਰਾਲਾ ਕਰਨਗੇ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਤੱਤਪਰ ਰਹਿਣਗੇ।
 


author

Manoj

Content Editor

Related News