ਯੈਲੋ ਵੈਸਟ, ਪੈਨਸ਼ਨ ਸੁਧਾਰ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ

12/8/2019 2:10:16 AM

ਪੈਰਿਸ (ਸਪੂਤਨਿਕ)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਦੀ ਪੈਨਸ਼ਨ ਸੁਧਾਰ ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ ਵਿਚਾਲੇ ਸ਼ਨੀਵਾਰ ਨੂੰ ਪੁਲਸ ਦੇ ਨਾਲ ਝੜਪ ਹੋ ਗਈ। ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੀ ਵਰਤੋਂ ਕੀਤੀ। ਯੈਲੋ ਵੈਸਟ ਪ੍ਰਦਰਸ਼ਨਕਾਰੀ ਅਤੇ ਆਵਾਜਾਈ ਮੁਲਾਜ਼ਮ ਤੈਅ ਪੈਨਸ਼ਨ ਸੁਧਾਰ ਨਾਲ ਖੁਸ਼ ਨਹੀਂ ਹਨ ਅਤੇ ਉਨ੍ਹਾਂ ਨੇ ਬੇਰਸੀ ਮੈਟਰੋ ਸਟੇਸ਼ਨ ਤੋਂ ਰੈਲੀ ਕੱਢੀ। ਇਸ ਰੈਲੀ ਵਿਚ ਭਾਰੀ ਗਿਣਤੀ ਵਿਚ ਵਿਦਿਆਰਥੀ ਵੀ ਨਾਲ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

ਪੱਛਮੀ ਸ਼ਹਿਰ ਨਾਂਟੇਸ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਨਵੀਂ ਰਿਟਾਇਰਮੈਂਟ ਯੋਜਨਾ ਦੇ ਵਿਰੋਧ ਵਿਚ ਰੈਲੀ ਕੱਢੀ। ਪੁਲਸ ਦੇ ਨਾਲ ਭਿੜੰਤ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰੈਲੀ ਕਾਰਨ ਪੈਰਿਸ ਵਿਚ ਤੀਜੇ ਦਿਨ ਵੀ ਆਵਾਜਾਈ ਪ੍ਰਭਾਵਿਤ ਰਹੀ। ਇਥੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਆਮ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਮਜ਼ਦੂਰ ਸੰਘਾਂ ਨੇ ਅਗਲੇ ਹਫਤੇ ਹੜਤਾਲ ਕਰਨ ਦਾ ਐਲਾਨ ਦਿੱਤਾ ਹੈ। ਪੇਸ਼ੇ-ਖਾਸ ਲਾਭ ਨੂੰ ਗੁਆਉਣ ਦੇ ਡਰ ਤੋਂ ਲੱਖਾਂ ਮਜ਼ਦੂਰ ਸਰਕਾਰ ਦੀ ਪੈਨਸ਼ਨ ਨੀਤੀ ਤੋਂ ਖਫਾ ਹਨ।


Sunny Mehra

Edited By Sunny Mehra