ਯਾਹੂ ਨੇ ਚੀਨ ਤੋਂ ਆਪਣਾ ਕਾਰੋਬਾਰ ਸਮੇਟਿਆ, ਚੁਣੌਤੀਪੂਰਨ ਮਾਹੌਲ ਦਾ ਦਿੱਤਾ ਹਵਾਲਾ
Tuesday, Nov 02, 2021 - 08:17 PM (IST)
ਹਾਂਗਕਾਂਗ-ਯਾਹੂ ਇੰਕ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਲਿਆ ਹੈ। ਉਸ ਨੇ ਆਪਣੇ ਇਸ ਕਦਮ ਨਾਲ ਚੀਨ 'ਚ ਵਧਦੇ ਕਾਰੋਬਾਰ ਅਤੇ ਕਾਨੂੰਨੀ ਚੁਣੌਤੀਆਂ ਦਾ ਹਵਾਲਾ ਦਿੱਤਾ ਹੈ। ਚੀਨੀ ਰੈਗੂਲੇਟਰ ਨੇ ਦੇਸ਼ 'ਚ ਇੰਟਰਨੈੱਟ ਸੈਂਸਰਸ਼ਿਪ ਸਖਤੀ ਨਾਲ ਲਾਗੂ ਕੀਤੇ ਹੋਏ ਹਨ। ਚੀਨ 'ਚ ਸੰਚਾਲਿਤ ਹੋ ਰਹੀਆਂ ਕੰਪਨੀਆਂ ਤੋਂ ਰਾਜਨੀਤਿਕ ਰੂਪ ਨਾਲ ਸੰਵੇਦਨਸ਼ੀਲ ਅਤੇ ਅਣਉਚਿਤ ਸਮੱਗਰੀ ਅਤੇ ਸ਼ਬਦਾਂ 'ਤੇ ਰੋਕ ਲਾਉਣ ਦੀ ਤੁਲਨਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਅਮਰੀਕੀ ਫੌਜ ਬਣਾ ਰਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਹਥਿਆਰ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਚੀਨ 'ਚ ਵਧਦੇ ਕਾਰੋਬਾਰ ਅਤੇ ਕਾਨੂੰਨੀ ਚੁਣੌਤੀਆਂ ਦੇ ਮੱਦੇਨਜ਼ਰ ਯਾਹੂ ਦੀਆਂ ਸਾਰੀਆਂ ਸੇਵਾਵਾਂ ਇਕ ਨਵੰਬਰ ਤੋਂ ਚੀਨ ਦੀ ਮੁੱਖ ਭੂਮੀ 'ਤੇ ਉਪਲੱਬਧ ਨਹੀਂ ਰਹਿਣਗੀਆਂ। ਕੰਪਨੀ ਨੇ ਕਿਹਾ ਕਿ ਉਹ ਆਪਣੇ ਉਪਭੋਗਤਾਵਾਂ ਦੇ ਅਧਿਕਾਰਾਂ ਅਤੇ ਸੁਤੰਤਰ ਅਤੇ ਖੁਲ੍ਹੇ ਇੰਟਰਨੈੱਟ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਅਮਰੀਕਾ : FDA ਨੇ 5-11 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਚੀਨ ਨੇ ਹਾਲ 'ਚ ਵਿਅਕਤੀਗਤ ਸੂਚਨਾ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ, ਜੋ ਇਹ ਨਿਰਧਾਰਿਤ ਕਰਦਾ ਹੈ ਕਿ ਕੰਪਨੀਆਂ ਕੀ ਸੂਚਨਾ ਜੁੱਟਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਇਕੱਠਾ ਰੱਖਿਆ ਜਾ ਸਕਦਾ ਹੈ। ਚੀਨ ਦੇ ਕਾਨੂੰਨ ਇਹ ਪ੍ਰਬੰਧਨ ਵੀ ਕਰਦੇ ਹਨ ਕਿ ਦੇਸ਼ 'ਚ ਸੰਚਾਲਿਤ ਹੋਣ ਵਾਲੀਆਂ ਕੰਪਨੀਆਂ ਨੂੰ ਅਧਿਕਾਰੀਆਂ ਦੇ ਮੰਗਣ 'ਤੇ ਡਾਟਾ ਮੁਹੱਈਆ ਕਰਵਾਉਣਾ ਹੋਵੇਗਾ, ਜੋ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਦਾ ਉਥੇ ਸੰਚਾਲਿਤ ਹੋਣਾ ਮੁਸ਼ਕਲ ਕਰਦਾ ਹੈ ਕਿਉਂਕਿ ਉਨ੍ਹਾਂ ਨੂੰ ਚੀਨ ਦੀਆਂ ਮੰਗਾਂ ਨੂੰ ਪੂਰਾ ਕਰਨ 'ਤੇ ਆਪਣੇ ਦੇਸ਼ 'ਚ ਦਬਾਅ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।