ਮਰੀਸ਼ਸ ''ਚ ਵਿਸ਼ਵ ਹਿੰਦੀ ਸਕੱਤਰੇਤ ਇਮਾਰਤ ਦਾ ਉਦਘਾਟਨ

Wednesday, Mar 14, 2018 - 01:36 AM (IST)

ਮਰੀਸ਼ਸ ''ਚ ਵਿਸ਼ਵ ਹਿੰਦੀ ਸਕੱਤਰੇਤ ਇਮਾਰਤ ਦਾ ਉਦਘਾਟਨ

ਪੋਰਟ ਲੁਈ—ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਮਰੀਸ਼ਸ 'ਚ ਆਪਣੇ ਦੌਰੇ ਦੇ ਤੀਜੇ ਦਿਨ ਵਿਸ਼ਵ ਹਿੰਦੀ ਸਕੱਤਰੇਤ ਇਮਾਰਤ ਦਾ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਵਿਸ਼ਵ ਹਿੰਦੀ ਸਕੱਤਰੇਤ ਦਾ ਲੋਗੋ ਅਤੇ ਅਰਲੀ ਡਿਜੀਟਲ ਲਰਨਿੰਗ ਪ੍ਰੋਗਰਾਮ ਲਾਂਚ ਕਰਨ ਦੇ ਨਾਲ ਹੀ ਇਕ ਸਮਾਜਿਕ ਰਹਾਇਸ਼ ਪ੍ਰਾਜੈਕਟ ਅਤੇ ਭਾਰਤੀ ਮਦਦ ਨਾਲ ਬਣੇ ਇ.ਐੱਨ.ਟੀ. ਦੇ ਇਕ ਵੱਡੇ ਹਸਪਤਾਲ ਦੀ ਆਧਾਰਸ਼ਿਲਾ ਰੱਖੀ।
ਸ਼ਾਮ ਨੂੰ ਰਾਸ਼ਟਰਪਤੀ ਨੇ ਭਾਰਤ ਹਾਈ ਕਮਿਸ਼ਨ ਵਲੋਂ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਇਕ ਸੁਆਗਤ ਸਮਾਰੋਹ 'ਚ ਹਿੱਸਾ ਲਿਆ। ਦੋ ਰਾਸ਼ਟਰਾਂ ਦੇ ਸੂਬਾਈ ਦੌਰੇ ਦੇ ਆਖਰੀ ਪੜਾਅ ਲਈ ਬੁੱਧਵਾਰ ਨੂੰ ਮੈਡਾਗਾਸਕਰ ਰਵਾਨਾ ਹੋਣਗੇ। ਮੈਡਾਗਾਸਕਰ ਜਾਣ ਵਾਲੇ ਕੋਵਿੰਦ ਪਹਿਲੇ ਭਾਰਤੀ ਰਾਸ਼ਟਰਪਤੀ ਹੋਣਗੇ।


Related News