ਕੋਲਾ ਖਾਨ ''ਚ ਵਾਪਰਿਆ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ

Sunday, Aug 04, 2024 - 01:52 PM (IST)

ਕੋਲਾ ਖਾਨ ''ਚ ਵਾਪਰਿਆ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ

ਸਿਡਨੀ- ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਵਿੱਚ ਕੋਲੇ ਦੀ ਖਾਨ ਵਿੱਚ ਇੱਕ ਸ਼ੱਕੀ ਕਰੇਨ ਹਾਦਸੇ ਵਿੱਚ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਅੱਜ ਸਵੇਰੇ ਮੈਕੇ ਦੇ ਪੱਛਮ ਵਿੱਚ ਗਲੇਨਡੇਨ ਨੇੜੇ ਬਾਇਰਵੇਨ ਖਾਨ ਵਿੱਚ ਕਰਮਚਾਰੀ ਬੇਹੋਸ਼ ਪਾਇਆ ਗਿਆ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਲਾਈਟ 'ਚ ਜਿਨਸੀ ਹਮਲਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ 15 ਮਹੀਨਿਆਂ ਦੀ ਸ਼ਜ਼ਾ

ਰਿਸੋਰਸ ਸੇਫਟੀ ਐਂਡ ਹੈਲਥ ਕੁਈਨਜ਼ਲੈਂਡ ਦੇ ਚੀਫ ਐਗਜ਼ੀਕਿਊਟਿਵ ਰੋਬ ਜੁਕਿਕ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਇੱਕ ਪਿਕ ਐਂਡ ਕੈਰੀ ਕਰੇਨ ਨਾਲ ਜੁੜੀ ਹੈ। ਉਸ ਨੇ ਕਿਹਾ,“ਸਾਡੀ ਹਮਦਰਦੀ ਮਜ਼ਦੂਰ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਹੈ।” ਉੱਧਰ ਬ੍ਰਿਸਬੇਨ ਸਥਿਤ ਕੰਪਨੀ QCoal, ਜੋ ਸਾਈਟ ਦੀ ਮਾਲਕ ਹੈ, ਨੇ ਕਿਹਾ ਕਿ ਮਜ਼ਦੂਰ ਦੀ ਮੌਤ ਨੇ ਉਨ੍ਹਾਂ ਨੂੰ ਸਦਮਾ ਦਿੱਤਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "QCoal ਟੀਮ ਦੇ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੇ, ਸੀਨੀਅਰ ਅਤੇ ਪਿਆਰੇ ਮੈਂਬਰ ਦੀ ਮੌਤ ਨੇ ਪੂਰੇ ਸੰਗਠਨ ਨੂੰ ਹੈਰਾਨ ਕਰ ਦਿੱਤਾ ਹੈ।" ਪੁਲਸ ਦੀ ਸਹਾਇਤਾ ਨਾਲ ਰਿਸੋਰਸ ਸੇਫਟੀ ਐਂਡ ਹੈਲਥ ਕੁਈਨਜ਼ਲੈਂਡ ਦੀ ਅਗਵਾਈ ਵਿੱਚ ਇੱਕ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਸ ਕੋਰੋਨਰ ਲਈ ਰਿਪੋਰਟ ਤਿਆਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News