ਸਿਡਨੀ 'ਚ ਵਾਪਰਿਆ ਹਾਦਸਾ, ਟਾਹਣਾ ਡਿੱਗਣ ਕਾਰਨ ਹੋਈ ਔਰਤ ਦੀ ਮੌਤ

Sunday, Sep 15, 2024 - 03:39 PM (IST)

ਸਿਡਨੀ 'ਚ ਵਾਪਰਿਆ ਹਾਦਸਾ, ਟਾਹਣਾ ਡਿੱਗਣ ਕਾਰਨ ਹੋਈ ਔਰਤ ਦੀ ਮੌਤ

ਸਿਡਨੀ : ਸਿਡਨੀ ਦੇ ਦੱਖਣ-ਪੱਛਮ ਵਿਚ ਖਰਾਬ ਮੌਸਮ ਕਾਰਨ ਵਾਪਰੀ ਘਟਨਾ ਦੌਰਾਨ ਇਕ ਔਰਤ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਸ਼ਹਿਰ ਵਿਚ ਦਰੱਖਤ ਦੀ ਇਕ ਟਾਹਣੀ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। 

ਦੱਸਿਆ ਜਾ ਰਿਹਾ ਕਿ ਔਰਤ, ਜਿਸਦੀ ਉਮਰ 60 ਸਾਲ ਦੇ ਤਕਰੀਬਨ ਦੱਸੀ ਜਾ ਰਹੀ ਹੈ, 'ਤੇ ਉਸ ਵੇਲੇ ਦਰੱਖਤ ਦੀ ਟਾਹਣੀ ਡਿੱਗੀ ਜਦੋਂ ਉਹ ਲਿਵਰਪੂਲ ਵਿਚ ਕੈਸਲਰੇਗ ਸਟ੍ਰੀਟ 'ਤੇ ਦੁਪਹਿਰ 1 ਵਜੇ ਦੇ ਕਰੀਬ ਇੱਕ ਸ਼ਾਪਿੰਗ ਟਰਾਲੀ ਨੂੰ ਧੱਕਾ ਦੇ ਕੇ ਲਿਜਾ ਰਹੀ ਸੀ। ਪੈਰਾਮੈਡਿਕਸ ਨੇ ਮੌਕੇ 'ਤੇ ਉਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਲਾਕਾ ਵਾਸੀਆਂ ਨੇ 9News ਨੂੰ ਦੱਸਿਆ ਕਿ ਇਲਾਕੇ ਵਿਚ ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੇ ਟਾਹਣੇ ਟੁੱਟਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਇਸ ਵਿਅਕਤੀ ਨੇ ਦੱਸਿਆ ਕਿ ਮੈਂ ਬਹੁਤ ਜ਼ਿਆਦਾ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ, ਮੇਰਾ ਇੱਥੇ ਪਰਿਵਾਰ ਹੈ, ਤੁਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਕੋਈ ਬੱਚਾ ਇਲਾਕੇ ਵਿਚ ਘੁੰਮ ਰਿਹਾ ਹੋਵੇ ਤੇ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇ। ਸਥਾਨਕ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


author

Baljit Singh

Content Editor

Related News