ਅਰਜਨਟੀਨਾ ''ਚ ਜੰਗਲ ਦੀ ਅੱਗ ਨਾਲ ਨੈਸ਼ਨਲ ਪਾਰਕ ਦਾ 1,400 ਹੈਕਟੇਅਰ ਖੇਤਰ ਸੜ ਕੇ ਸੁਆਹ
Saturday, Dec 28, 2024 - 02:37 PM (IST)
ਬਿਊਨਸ ਆਇਰਸ (ਏਜੰਸੀ)- ਦੱਖਣੀ ਅਰਜਨਟੀਨਾ ਦੇ ਰੀਓ ਨੀਗਰੋ ਸੂਬੇ ਵਿਚ ਸਥਿਤ ਨਾਹੁਏਲ ਹੁਆਪੀ ਨੈਸ਼ਨਲ ਪਾਰਕ ਦਾ ਕਰੀਬ 1450 ਹੈਕਟੇਅਰ ਖੇਤਰ ਜੰਗਲ ਵਿਚ ਲੱਗੀ ਭਿਆਨਕ ਅੱਗ ਵਿਚ ਸੜ ਕੇ ਸੁਆਹ ਹੋ ਗਿਆ ਹੈ।
ਪਾਰਕ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਅੱਗ ਬੁੱਧਵਾਰ ਨੂੰ ਪਾਰਕ ਦੇ ਦੱਖਣੀ ਹਿੱਸੇ ਵਿੱਚ ਲੱਗੀ ਅਤੇ ਹੁਣ ਇਹ ਮਾਰਟਿਨ ਝੀਲ ਦੇ ਉੱਤਰੀ ਸਿਰੇ ਵੱਲ ਵਧ ਰਹੀ ਹੈ, ਜੋ 2022 ਵਿੱਚ ਪਹਿਲਾਂ ਹੀ ਜੰਗਲ ਦੀ ਅੱਗ ਕਾਰਨ ਤਬਾਹ ਹੋ ਚੁੱਕੇ ਖੇਤਰ ਤੱਕ ਪਹੁੰਚ ਗਈ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਸੁਰੱਖਿਅਤ ਖੇਤਰ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ 'ਚ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੰਗਲ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ 46 ਫਾਇਰਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।