ਜਦੋਂ ਹਵਾ ''ਚ ਟਕਰਾਉਣ ਤੋਂ ਵਾਲ-ਵਾਲ ਬਚੇ ਰੂਸੀ ਅਤੇ ਅਮਰੀਕੀ ਫਾਈਟਰ ਜੈੱਟ, ਵੇਖੋ ਖ਼ੌਫਨਾਕ Video

Tuesday, Oct 01, 2024 - 08:41 PM (IST)

ਇੰਟਰਨੈਸ਼ਨਲ ਡੈਸਕ : ਅਮਰੀਕੀ ਫੌਜ ਦੇ ਏਅਰ ਡਿਫੈਂਸ ਵਿੰਗ ਨੋਰਾਡ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਨੇ ਪੂਰੀ ਦੁਨੀਆ ਵਿਚ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ 'ਚ ਰੂਸ ਦਾ ਲੜਾਕੂ ਜਹਾਜ਼ ਅਮਰੀਕੀ ਐੱਫ-16 ਦੇ ਕਾਫੀ ਨੇੜੇ ਤੋਂ ਲੰਘਦਾ ਦਿਖਾਈ ਦੇ ਰਿਹਾ ਹੈ। ਇਹ ਘਟਨਾ ਅਲਾਸਕਾ ਨੇੜੇ ਵਾਪਰੀ। ਅਮਰੀਕਾ ਨੇ ਇਸ ਘਟਨਾ 'ਤੇ ਸਖ਼ਤ ਰੋਸ ਪ੍ਰਗਟਾਇਆ ਹੈ।

ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ (NORAD) ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਪਿਛਲੇ ਹਫਤੇ ਅਲਾਸਕਾ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ADIZ) ਵਿਚ ਚਾਰ ਰੂਸੀ ਫੌਜੀ ਜਹਾਜ਼ਾਂ ਨੂੰ ਟਰੈਕ ਕੀਤਾ ਗਿਆ ਸੀ। ਅਧਿਕਾਰਤ ਸੂਤਰਾਂ ਮੁਤਾਬਕ ਅਮਰੀਕੀ ਜਹਾਜ਼ ਰੂਸੀ ਜਹਾਜ਼ ਨੂੰ ਰੋਕ ਰਿਹਾ ਸੀ। ਹਾਲਾਂਕਿ ਇਸ ਘਟਨਾ 'ਚ ਰੂਸੀ ਜਹਾਜ਼ ਦੀ ਹਰਕਤ ਡਰਾਉਣੀ ਪਾਈ ਗਈ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ : ਬਦਲ ਗਿਆ ਲਾਈਫ ਇੰਸ਼ੋਰੈਂਸ ਨਾਲ ਜੁੜਿਆ ਇਹ ਨਿਯਮ, ਹੁਣ ਪਾਲਿਸੀ ਸਰੰਡਰ ਕਰਨ 'ਤੇ ਮਿਲੇਗਾ ਜ਼ਿਆਦਾ ਪੈਸਾ

ਰੂਸੀ ਜੈੱਟ ਸੁਖੋਈ ਤੋਂ ਵਾਲ-ਵਾਲ ਬਚਿਆ ਅਮਰੀਕੀ ਜੈੱਟ
ਅਮਰੀਕੀ ਹਵਾਈ ਫ਼ੌਜ ਦੇ ਜਨਰਲ ਗ੍ਰੇਗਰੀ ਗਿਲੋਟ ਨੇ ਇਸ ਸਬੰਧ ਵਿਚ ਸਖ਼ਤ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ, "23 ਸਤੰਬਰ ਨੂੰ NORAD ਜਹਾਜ਼ ਨੇ ਅਲਾਸਕਾ ADIZ ਵਿਚ ਰੂਸੀ ਫੌਜੀ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ ਪਰ ਇਕ ਰੂਸੀ Su-35 ਦੀਆਂ ਕਾਰਵਾਈਆਂ ਡਰਾਉਣੀਆਂ ਸਨ ਅਤੇ ਜਹਾਜ਼ ਵਿਚ ਸਵਾਰ ਹਵਾਈ ਕਰਮਚਾਰੀਆਂ ਦੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ।

ਜਨਰਲ ਗਿਲੋਟ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਰੂਸੀ ਜਹਾਜ਼ ਨੂੰ ਅਮਰੀਕੀ ਜਹਾਜ਼ ਦੇ ਬਿਲਕੁੱਲ ਨੇੜੇ ਉੱਡਦੇ ਹੋਏ ਅਤੇ ਦਿਸ਼ਾ ਬਦਲਦੇ ਦੇਖਿਆ ਜਾ ਸਕਦਾ ਹੈ। ਇਸ ਨਾਲ ਅਮਰੀਕੀ ਜਹਾਜ਼ ਨੂੰ ਆਪਣਾ ਰਸਤਾ ਬਦਲਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਵਾਪਰਿਆ।

ਅਮਰੀਕਾ ਨੇ ਅਲਾਸਕਾ 'ਚ ਕੀਤੀ ਫ਼ੌਜ ਦੀ ਤਾਇਨਾਤੀ
ਪੱਛਮੀ ਅਮਰੀਕਾ ਵਿਚ ਮੋਬਾਈਲ ਰਾਕੇਟ ਲਾਂਚਰਾਂ ਦੇ ਨਾਲ ਅਲਾਸਕਾ ਦੇ ਇਕ ਦੂਰ-ਦੁਰਾਡੇ ਟਾਪੂ 'ਤੇ ਲਗਭਗ 130 ਅਮਰੀਕੀ ਫੌਜੀਆਂ ਨੂੰ ਅਸਥਾਈ ਤੌਰ 'ਤੇ ਤਾਇਨਾਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੀ ਰੂਸੀ ਜਹਾਜ਼ਾਂ ਨੂੰ ਅਲਾਸਕਾ ਵੱਲ ਟ੍ਰੈਕ ਕੀਤਾ ਗਿਆ ਹੈ। ਇਹ ਤਾਇਨਾਤੀ ਉਦੋਂ ਕੀਤੀ ਗਈ ਜਦੋਂ ਅਮਰੀਕਾ ਨੇ ਦੇਖਿਆ ਕਿ ਅਲਾਸਕਾ ਖੇਤਰ ਵਿਚ ਰੂਸੀ ਹਵਾਈ ਫੌਜ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ। ਇਹ ਘਟਨਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਈ ਹੈ।


 


Sandeep Kumar

Content Editor

Related News