''ਪੰਨੂੰ ਆਪਣੀਆਂ ਲੂੰਬੜ ਚਾਲਾਂ ਤੋਂ ਬਾਝ ਆਵੇ ਨਹੀਂ ਤਾਂ ਭੁਗਤਣਾ ਪਵੇਗਾ ਖਮਿਆਜ਼ਾ''
Wednesday, Apr 02, 2025 - 12:19 PM (IST)

ਰੋਮ (ਦਲਵੀਰ ਸਿੰਘ ਕੈਂਥ)- ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤ ਨਾਲ ਪੰਜਾਬ ਦੀ ਧਰਤੀ ਸ਼ਹਿਰ ਫਿਲੌਰ (ਜਲੰਧਰ) ਵਿਖੇ ਕੁਝ ਮੰਦਬੁੱਧੀ ਅਨਸਰਾਂ ਵੱਲੋਂ ਸਮਾਜ ਪਾੜੂ ਗੰਧਲੀ ਰਾਜਨੀਤੀ ਹੇਠ ਕੀਤੀ ਛੇੜ-ਛਾੜ ਅਸਹਿ ਤੇ ਅਤਿ ਨਿੰਦਣਯੋਗ ਹੈ। ਜਿਸ ਕਾਰਨ ਦੁਨੀਆ ਭਰ ਵਿੱਚ ਵੱਸਦੇ ਅੰਬੇਦਕਰੀ ਸਮਰਥਕਾਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ। ਇਸ ਘਿਨੌਣੀ ਹਰਕਤ ਦੀ ਜ਼ਿੰਮੇਵਾਰੀ ਤਥਾਕਥਿਤ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਲੈਣ ਮਗਰੋਂ ਦੁਨੀਆ ਭਰ ਦੇ ਅੰਬੇਦਕਰੀ ਸਾਥੀਆਂ ਨੇ ਮਨਾਂ ਵਿੱਚ ਬਹੁਤ ਜ਼ਿਆਦਾ ਰੋਹ ਦੇਖਣ ਨੂੰ ਮਿਲ ਰਿਹਾ ਹੈ।
ਇਟਲੀ ਵਿੱਚ ਪਿਛਲੇ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਦੇ ਸਮੂਹ ਮੈਂਬਰਾਂ ਨੇ ਇਸ ਕੀਤੀ ਬਹੁਤ ਜ਼ਿਆਦਾ ਇਖਲਾਕੋ ਡਿੱਗੀ ਕਾਰਵਾਈ ਪ੍ਰਤੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਨੂੰ ਵਰਗੇ ਅਖੌਤੀ ਆਗੂ ਧਰਮ ਦੇ ਨਾਮ ਹੇਠ ਲੋਕ ਮਾਰੂ ਰਾਜਨੀਤੀ ਖੇਡ ਰਹੇ ਹਨ। ਆਪ ਅਜਿਹੇ ਸਮਾਜ ਨੂੰ ਦੋਫਾੜ ਕਰਨ ਵਾਲੇ ਆਗੂ ਵਿਦੇਸ਼ਾਂ ਵਿੱਚ ਬੈਠ ਸਰਕਾਰੀ ਤੰਤਰ ਦੇ ਸਿਰ 'ਤੇ ਰੋਟੀਆਂ ਸੇਕਦੇ ਹਨ ਤੇ ਧਰਮ ਦੇ ਨਾਮ ਹੇਠ ਭੋਲੀ ਭਾਲੀ ਤੇ ਸਿੱਧੀ ਆਵਾਮ ਨੂੰ ਗੁੰਮਰਾਹ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪ੍ਰਵਾਸੀ ਨੂੰ ਮਿਲੇਗਾ ਇਨਸਾਫ! ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਯੂਨੀਅਨ ਮੁਕੱਦਮੇ 'ਚ ਸ਼ਾਮਲ
ਇਸ ਆਪੂ ਬਣੇ ਆਗੂ ਪੰਨੂੰ ਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਦਾ ਅਪਮਾਨ ਕਰਵਾਇਆ ਤੇ ਹੁਣ ਫਿਰ ਇਹ ਕੰਮ ਕਰਕੇ ਆਪਣੇ ਆਪ ਨੂੰ ਹੀ ਸਮਾਜ ਵਿੱਚ ਨੰਗਾ ਕੀਤਾ ਹੈ। ਇਸ ਬੰਦੇ ਨੂੰ ਜੋ ਇਸ ਦੇ ਆਕਾ ਕਹਿੰਦੇ ਹਨ ਇਹ ਉਹ ਕਠਪੁੱਤਲੀ ਵਾਂਗਰ ਕਰਦਾ ਹੈ ਇਸ ਨੂੰ ਕੋਈ ਸਰੋਕਾਰ ਨਹੀਂ ਕਿ ਇਸ ਦੀਆਂ ਗੰਦੀਆਂ ਨੀਤੀਆਂ ਕਿਸੇ ਮਾਂ ਦੇ ਲਾਲ ਦੀ ਜ਼ਿੰਦਗੀ ਤਬਾਹ ਕਰ ਰਹੀਆਂ ਹਨ ਕਿਸੇ ਗਰੀਬ ਦੇ ਘਰ ਦਾ ਚਿਰਾਗ ਸਦਾ ਵਾਸਤੇ ਬੁਝਾਅ ਰਹੀ ਹੈ ਤੇ ਸਭ ਤੋਂ ਮਾੜੀ ਹਰਕਤ ਭਾਰਤੀ ਸਮਾਜ ਦੇ ਆਪਸੀ ਪਿਆਰ ਨੂੰ ਦੋਫਾੜ ਕਰ ਦੇਸ਼ ਦੇ ਦੁਸ਼ਮਣਾਂ ਦਾ ਸਾਥ ਦੇ ਰਹੀ ਹੈ ।ਅਜਿਹੇ ਬਹਿਰੂਪੀਏ ਕਦੀਂ ਵੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਸਾਥੀਆਂ ਨੇ ਪੰਨੂੰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੀਆਂ ਲੂੰਬੜ ਚਾਲਾਂ ਤੋ ਬਾਝ ਨਾ ਆਇਆ ਤਾਂ ਇਸ ਦਾ ਖਮਿਆਜ਼ਾ ਉਸ ਨੰੁ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸੰਸਥਾ ਨੇ ਦੁਨੀਆ ਭਰ ਦੇ ਅੰਬੇਦਕਰੀ ਸਾਥੀਆਂ ਨੂੰ ਪੰਨੂੰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ, ਭਾਰਤੀ ਅੰਬੈਂਸੀਆਂ ਵਿੱਚ ਤੇ ਪੁਲਸ ਹੈਡਕੁਆਟਰਾਂ ਵਿੱਚ ਪੰਨੂੰ ਖ਼ਿਲਾਫ਼ ਲਿਖਤੀ ਦਰਖਾਸਤ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਭੱਵਿਖ ਵਿੱਚ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।