ਭਾਰੀ ਮੀਂਹ ਦੌਰਾਨ ਰਨਵੇਅ ਤੋਂ ਫਿਸਲਿਆ ਜਹਾਜ਼, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)

Sunday, Jul 16, 2023 - 09:53 PM (IST)

ਭਾਰੀ ਮੀਂਹ ਦੌਰਾਨ ਰਨਵੇਅ ਤੋਂ ਫਿਸਲਿਆ ਜਹਾਜ਼, ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)

ਇੰਟਰਨੈਸ਼ਨਲ ਡੈਸਕ : ਬ੍ਰਾਜ਼ੀਲ ਦੇ ਇਕ ਏਅਰਪੋਰਟ 'ਤੇ ਭਾਰੀ ਬਾਰਿਸ਼ ਦੌਰਾਨ ਭਿਆਨਕ ਹਾਦਸਾ ਹੋਣ ਦੀ ਖ਼ਬਰ ਹੈ। ਬ੍ਰਾਜ਼ੀਲ ਦੇ ਫਲੋਰਿਆਨੋਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇਕ ਜਹਾਜ਼ ਰਨਵੇਅ ਤੋਂ ਫਿਸਲ ਗਿਆ, ਜਿਸ ਕਾਰਨ ਹਵਾਈ ਅੱਡੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਜਹਾਜ਼ ਇੰਨੀ ਤੇਜ਼ੀ ਨਾਲ ਫਿਸਲਿਆ ਕਿ ਅੰਦਰ ਬੈਠੇ ਯਾਤਰੀ ਤੇਜ਼ ਝਟਕਿਆਂ ਨਾਲ ਹਿੱਲ ਗਏ।

ਇਹ ਵੀ ਪੜ੍ਹੋ : ਇਟਲੀ 'ਚ ਰੇਲ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੱਦ, ਯਾਤਰੀਆਂ ਨੂੰ ਬਦਲਣੇ ਪਏ Plans

ਘਟਨਾ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਯਾਤਰੀਆਂ ਨੂੰ ਚੀਕਦੇ ਸੁਣਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਹੋਇਆ ਜਹਾਜ਼ ਏਅਰਬੱਸ A321 ਲਾਤਮ ਏਅਰਲਾਈਨਜ਼ ਬ੍ਰਾਜ਼ੀਲ (LATAM Airlines Brasil) ਦਾ ਸੀ। ਜਹਾਜ਼ ਦੇ ਰਨਵੇਅ ਤੋਂ ਸਾਫ਼ ਹੋਣ ਤੋਂ ਬਾਅਦ ਮੁੜ ਤੋਂ ਸੰਚਾਲਨ ਸ਼ੁਰੂ ਕੀਤਾ ਸਕਿਆ। ਫਲੋਰਿਆਨੋਪੋਲਿਸ ਹਵਾਈ ਅੱਡੇ ਤੋਂ ਰੋਜ਼ਾਨਾ 41 ਉਡਾਣਾਂ ਚੱਲਦੀਆਂ ਹਨ। ਇਕ ਹਫ਼ਤੇ ਵਿੱਚ ਕੁਲ 287 ਉਡਾਣਾਂ ਇੱਥੋਂ ਉਡਾਣ ਭਰਦੀਆਂ ਅਤੇ ਲੈਂਡ ਕਰਦੀਆਂ ਹਨ। ਇੱਥੋਂ ਜ਼ਿਆਦਾਤਰ ਉਡਾਣਾਂ ਬਿਊਨਸ ਆਇਰਸ ਅਤੇ ਸੈਂਟੀਆਗੋ ਡੀ ਚਿਲੀ ਲਈ ਚਲਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਦਿੱਲੀ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ, ਯਮੁਨਾ ਦੇ ਪਾਣੀ ਦਾ ਪੱਧਰ ਫਿਰ ਵਧਣ ਦੀ ਸੰਭਾਵਨਾ

ਮੀਡੀਆ ਰਿਪੋਰਟਾਂ ਦੇ ਅਨੁਸਾਰ ਬੁੱਧਵਾਰ ਨੂੰ ਫਲੋਰਿਆਨੋਪੋਲਿਸ ਹਵਾਈ ਅੱਡੇ 'ਤੇ ਭਾਰੀ ਮੀਂਹ ਪੈ ਰਿਹਾ ਸੀ। ਮੌਸਮ ਵਿਭਾਗ ਨੇ ਹਵਾਈ ਅੱਡੇ ਦੇ ਆਸ-ਪਾਸ ਦੇ ਖੇਤਰਾਂ ਲਈ ਇਕ ਗਰਮ ਚੱਕਰਵਾਤ ਅਲਰਟ ਵੀ ਜਾਰੀ ਕੀਤਾ ਸੀ। ਸਲਾਈਡਿੰਗ ਏਅਰਕ੍ਰਾਫਟ ਏਅਰਬੱਸ A321-231 ਨੂੰ ਸਾਲ 2014 'ਚ ਬਣਾਇਆ ਗਿਆ ਸੀ। ਇਸ ਦਾ ਅਗਲਾ ਹਿੱਸਾ ਲੈਂਡਿੰਗ ਦੇ ਸਮੇਂ ਰਨਵੇਅ ਤੋਂ ਫਿਸਲ ਗਿਆ ਤੇ ਨੇੜੇ ਦੀ ਗਿੱਲੀ ਮਿੱਟੀ ਵਿੱਚ ਧਸ ਗਿਆ।

ਇਹ ਵੀ ਪੜ੍ਹੋ : ਦਿੱਲੀ 'ਚ ਹੜ੍ਹ ਨੇ ਮਚਾਈ ਤਬਾਹੀ, ਦਵਾਰਕਾ 'ਚ 3 ਨੌਜਵਾਨਾਂ ਦੀ ਡੁੱਬਣ ਨਾਲ ਮੌਤ

ਜਹਾਜ਼ 'ਚ ਚਾਲਕ ਦਲ ਦੇ 7 ਮੈਂਬਰ ਅਤੇ 172 ਯਾਤਰੀ ਸਵਾਰ ਸਨ। ਜਹਾਜ਼ ਦੇ ਫਸਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਲਦਬਾਜ਼ੀ 'ਚ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ। ਘਟਨਾ ਤੋਂ ਬਾਅਦ LATAM ਏਅਰਲਾਈਨਜ਼ ਬ੍ਰਾਜ਼ੀਲ ਨੇ ਘੋਸ਼ਣਾ ਕੀਤੀ ਕਿ ਪ੍ਰਭਾਵਿਤ ਯਾਤਰੀ ਆਪਣੀਆਂ ਉਡਾਣਾਂ ਨੂੰ ਬਦਲ ਸਕਦੇ ਹਨ ਜਾਂ ਬਿਨਾਂ ਕਿਸੇ ਵਾਧੂ ਕੀਮਤ ਦੇ ਪੂਰੇ ਰਿਫੰਡ ਲਈ ਬੇਨਤੀ ਕਰ ਸਕਦੇ ਹਨ। ਰਿਕਵਰੀ ਟੀਮਾਂ ਨੇ ਵੀਰਵਾਰ ਨੂੰ ਰਨਵੇਅ ਤੋਂ ਜਹਾਜ਼ ਨੂੰ ਸਫਲਤਾਪੂਰਵਕ ਹਟਾ ਦਿੱਤਾ ਜਾਣ, ਜਿਸ ਤੋਂ ਬਾਅਦ ਫਲੋਰਿਅਨੋਪੋਲਿਸ ਹਵਾਈ ਅੱਡਾ ਦੁਬਾਰਾ ਖੋਲ੍ਹਿਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News