ਸਿਡਨੀ ਪਹੁੰਚਣ ''ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਨਿੱਘਾ ਸਵਾਗਤ
Wednesday, Nov 06, 2024 - 10:53 AM (IST)

ਸਿਡਨੀ (ਸਨੀ ਚਾਂਦਪੁਰੀ):- ਆਪਣੀ ਆਸਟ੍ਰੇਲੀਆ ਫੇਰੀ 'ਤੇ ਆਏ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਿਡਨੀ ਏਅਰਪੋਰਟ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਵਾਗਤ ਕਰਨ ਪਹੁੰਚੇ ਸਰਦਾਰ ਮਨਮੋਹਣ ਸਿੰਘ ਖੇਲਾ ਨੇ ਕਿਹਾ ਕਿ ਜੈ ਕ੍ਰਿਸ਼ਨ ਸਿੰਘ ਰੌੜੀ ਪੰਜਾਬ ਦੇ ਹਰਮਨ ਪਿਆਰੇ ਨੇਤਾ ਹਨ। ਉਨ੍ਹਾਂ ਦੀ ਮਿਹਨਤ ਅਤੇ ਕੰਮ ਕਰਨ ਦੇ ਜਜ਼ਬੇ ਤੋਂ ਉਨ੍ਹਾਂ ਦਾ ਹਲਕਾ ਹੀ ਨਹੀਂ ਸਗੋਂ ਪੂਰਾ ਪੰਜਾਬ ਉਨ੍ਹਾਂ ਦੀ ਕਾਬਲੀਅਤ ਨੂੰ ਪਹਿਚਾਣਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਜਾਂ Harris... 'ਦਿ ਸਿੰਪਸਨ' ਅਤੇ ਦਰਿਆਈ ਘੋੜੇ ਦੀ ਭਵਿੱਖਬਾਣੀ ਚਰਚਾ 'ਚ
ਉਨ੍ਹਾਂ ਕਿਹਾ ਕਿ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਸਿਡਨੀ ਪਹੁੰਚਣ 'ਤੇ ਅਸੀਂ ਸਾਰੇ ਹੀ ਐਨ. ਆਰ. ਆਈਜ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਜੀ ਆਇਆ ਆਖਦੇ ਹਾਂ। ਇਸ ਮੌਕੇ ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਆਪਣੀ ਜਨਮ ਭੂਮੀ ਛੱਡ ਕਰਮ ਭੂਮੀ ਤੇ ਰੈਣ ਬਸੇਰਾ ਬਣਾਈ ਬੈਠੇ ਸਾਡੇ ਪੰਜਾਬ ਦੇ ਯੋਧਿਆਂ ਦੀ ਮਿਹਨਤ ਨਾਲ ਹਾਸਲ ਕੀਤੇ ਮੁਕਾਮ ਦੇਖ ਸਿਰ ਮਾਣ ਨਾਲ ਉੱਚਾ ਉੱਠਦਾ ਹੈ। ਪੰਜਾਬ ਦਾ ਭਲਾ ਲੋਚਣ ਵਾਲੇ ਐਨ ਆਰ ਆਈ ਹਮੇਸ਼ਾ ਹੀ ਪੰਜਾਬ ਦੀ ਚੜਦੀ ਕਲਾ ਅਤੇ ਖ਼ੁਸ਼ਹਾਲੀ ਲਈ ਕੰਮ ਕਰਦੇ ਹਨ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਦਾ ਸਵਾਗਤ ਕਰਨ ਲਈ ਮਨਮੋਹਨ ਸਿੰਘ ਖੇਲਾ ,ਬੱਲੀ,ਬਲਜੀਤ ਖੇਲਾ ,ਚਰਨਪਰਤਾਪ ਸਿੰਘ ਟਿੰਕੂ ,ਕਮਲ ਬੈਂਸ ,ਦਵਿੰਦਰ ਸਿੰਘ ਕਾਕਾ ਰੋੜੀ ,ਮੋਟੀਂ,ਰੋਬਿਨ ,ਅਮਨ, ਮਨੀ ਰੁੜਕੀ ਆਦਿ ਮੌਜੂਦ ਸਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।