ਰੂਸ ਨੇ ਜ਼ੇਲੈਂਸਕੀ ਦੇ ਜੱਦੀ ਸ਼ਹਿਰ ''ਤੇ ਦਾਗ਼ੀਆਂ ਮਿਜ਼ਾਈਲਾਂ ! 2 ਦੀ ਮੌਤ, 60 ਹੋਰ ਜ਼ਖ਼ਮੀ

Sunday, Nov 22, 2026 - 03:00 PM (IST)

ਰੂਸ ਨੇ ਜ਼ੇਲੈਂਸਕੀ ਦੇ ਜੱਦੀ ਸ਼ਹਿਰ ''ਤੇ ਦਾਗ਼ੀਆਂ ਮਿਜ਼ਾਈਲਾਂ ! 2 ਦੀ ਮੌਤ, 60 ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਰੂਸ ਨੇ ਸ਼ੁੱਕਰਵਾਰ ਲਗਾਤਾਰ ਦੂਜੀ ਰਾਤ ਯੂਕ੍ਰੇਨ ਨੂੰ ਨਿਸ਼ਾਨਾ ਬਣਾਇਆ ਤੇ ਦੇਸ਼ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਜੱਦੀ ਸ਼ਹਿਰ ਕ੍ਰਾਈਵੀ ਰੀਹ ’ਤੇ ਮਿਜ਼ਾਈਲਾਂ ਦਾਗੀਆਂ। ਇਸ ਕਾਰਨ 7 ਸਾਲ ਦੇ ਇਕ ਬੱਚੇ ਸਮੇਤ 2 ਦੀ ਮੌਤ ਹੋ ਗਈ ਤੇ 60 ਹੋਰ ਜ਼ਖਮੀ ਹੋ ਗਏ। ਇਨ੍ਹਾਂ ’ਚ 8 ਬੱਚੇ ਵੀ ਹਨ।

ਜ਼ੇਲੈਂਸਕੀ ਅਨੁਸਾਰ ਹਮਲੇ ਤੋਂ ਬਾਅਦ ਸ਼ਹਿਰ ’ਚ 4 ਥਾਈਂ ਅੱਗਾਂ ਲੱਗੀਆਂ। ਹਸਪਤਾਲਾਂ, ਸਕੂਲਾਂ, ਦੁਕਾਨਾਂ ਅਤੇ ਵਾਹਨਾਂ ਦੇ ਨਾਲ-ਨਾਲ 25 ਅਪਾਰਟਮੈਂਟ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਯੂਕ੍ਰੇਨ ਨੇ ਵੀ ਰੂਸੀ ਸਰਹੱਦੀ ਖੇਤਰਾਂ ’ਚ ਬ੍ਰਾਇਨਸਕ ਤੇ ਬੇਲਗੋਰੋਡ ’ਤੇ ਡਰੋਨ ਹਮਲੇ ਕੀਤੇ। ਇਸ ਕਾਰਨ 3 ਵਿਅਕਤੀ ਜ਼ਖਮੀ ਹੋ ਗਏ।

ਕ੍ਰਾਈਵੀ ਰੀਹ ’ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪੋਲੈਂਡ ’ਚ 2 ਰੂਸੀ ਮਿਜ਼ਾਈਲਾਂ ਤੇ ਇਕ ਸ਼ੱਕੀ ਡਰੋਨ ਡਿੱਗਿਆ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਭੜਕਾਹਟ ਕਿਹਾ। ਉਨ੍ਹਾਂ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਦੇਸ਼ ’ਚ ਯੂਰਪੀਅਨ ਦੇਸ਼ਾਂ ਨਾਲ ਜੁੜੇ ਫੌਜੀ ਅਭਿਆਸਾਂ ਦੌਰਾਨ ਵਾਪਰੀ। ਦੱਖਣੀ-ਪੂਰਬੀ ਪੋਲੈਂਡ ’ਚ ਫੌਜੀ ਅਭਿਆਸ ਚੱਲ ਰਹੇ ਹਨ। ਇਨ੍ਹਾਂ ’ਚ ਯੂਰਪੀਅਨ ਦੇਸ਼ਾਂ ਦੀਆਂ ਫੌਜਾਂ ਹਿੱਸਾ ਲੈ ਰਹੀਆਂ ਹਨ। ਯੂਕ੍ਰੇਨ ’ਚ ਜੰਗ ਖਤਮ ਹੋਣ ਤੋਂ ਬਾਅਦ ਫੌਜਾਂ ਨੂੰ ਇਕ ਸੰਭਾਵੀ ਸ਼ਾਂਤੀ ਰੱਖਿਅਕ ਮਿਸ਼ਨ ਲਈ ਤਿਆਰ ਕੀਤਾ ਜਾ ਰਿਹਾ ਹੈ।

ਇਸ ਮਿਸ਼ਨ ਦਾ ਮੰਤਵ ਯੂਕ੍ਰੇਨ ’ਚ ਸਥਿਤੀ ਨੂੰ ਠੀਕ ਕਰਨਾ ਤੇ ਆਪਣੀ ਫੌਜ ਨੂੰ ਦੁਬਾਰਾ ਬਣਾਉਣ ’ਚ ਮਦਦ ਕਰਨਾ ਹੈ। ਯੂਰਪੀਨ ਦੇਸ਼ਾਂ ਨੇ ਰੂਸ ’ਤੇ ਮਹਾਂਦੀਪ ਨੂੰ ਡਾਵਾਂਡੋਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਪੋਲੈਂਡ ’ਚ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਡੇਗਣ ਨਾਲ ਰੂਸ ਤੇ ਯੂਰਪੀਨ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ।

ਇਹ ਵੀ ਪੜ੍ਹੋ- BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ

ਕ੍ਰੀਮੀਅਨ ਪੁਲ ’ਤੇ ਹੋਏ ਹਮਲੇ ਦਾ ਬਦਲਾ ਲੈ ਰਿਹਾ ਹੈ ਰੂਸ
ਰੂਸ ਨੇ ਤਾਾਜ਼ਾ ਹਮਲਾ ਯੂਕ੍ਰੇਨ ਵੱਲੋਂ ਕ੍ਰੀਮੀਅਨ ਪੁਲ ’ਤੇ ਹਮਲੇ ਤੋਂ ਬਾਅਦ ਬਦਲਾ ਲੈਣ ਲਈ ਕੀਤਾ ਹੈ। ਇਹ ਪੁੱਲ ਕ੍ਰੀਮੀਆ ਨੂੰ ਰੂਸ ਨਾਲ ਜੋੜਦਾ ਹੈ। ਇਸ ਹਫ਼ਤੇ ਤੀਜੀ ਵਾਰ ਯੂਕ੍ਰੇਨ ਨੇ ਪੁੱਲ ਨੂੰ ਨਿਸ਼ਾਨਾ ਬਣਾਇਆ ਹੈ। ਇਸ ਪੁਲ ਦੀ ਵਰਤੋਂ ਸੜਕ ਅਤੇ ਰੇਲ ਦੋਵਾਂ ਤਰਾਂ ਦੀ ਆਵਾਜਾਈ ਲਈ ਕੀਤੀ ਜਾਂਦੀ ਹੈ। ਇਹ ਯੂਰਪ ਦਾ ਸਭ ਤੋਂ ਲੰਬਾ ਪੁਲ ਹੈ ਤੇ ਇਸ ਨੂੰ ਪੁਤਿਨ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ।

ਯੂਕ੍ਰੇਨ ਪਿਛਲੇ ਕਈ ਮਹੀਨਿਆਂ ਤੋਂ ਰੂਸੀ ਫੌਜੀ ਸਪਲਾਈ ਵਾਲੇ ਅਹਿਮ ਰੂਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਕ੍ਰੀਮੀਅਨ ਪੁਲ ’ਤੇ ਹੋਏ ਹਮਲੇ ਕਾਰਨ ਨਾਰਾਜ਼ਗੀ ਪ੍ਰਗਟ ਕੀਤੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਰੂਸ ਸਖ਼ਤ ਜਵਾਬ ਦੇਵੇਗਾ।

ਰੂਸ ਨੇ ਕ੍ਰੀਮੀਆ ’ਤੇ ਕਬਜ਼ੇ ਤੋਂ ਬਾਅਦ ਬਣਾਇਆ ਸੀ ਪੁਲ
ਲੱਗਭਗ 3.6 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਕੇਰਚ ਪੁਲ ਰੂਸ ਵੱਲੋਂ ਕ੍ਰੀਮੀਆ ’ਤੇ ਕਬਜ਼ੇ ਤੋਂ ਬਾਅਦ ਬਣਾਇਆ ਗਿਆ ਸੀ। ਯੂਕ੍ਰੇਨ ਇਸ ਨੂੰ ਰੂਸੀ ਕਬਜ਼ੇ ਦਾ ਪ੍ਰਤੀਕ ਮੰਨਦਾ ਹੈ ਤੇ ਪਹਿਲਾਂ ਹੀ ਇਸ ਦੀ ਉਸਾਰੀ ਨੂੰ ਗੈਰ-ਕਾਨੂੰਨੀ ਐਲਾਨ ਚੁੱਕਾ ਹੈ।

ਯੂਕ੍ਰੇਨ ਦੀ ਫੌਜ ਦਾ ਕਹਿਣਾ ਹੈ ਕਿ ਇਹ ਪੁਲ ਰੂਸੀ ਫੌਜ ਲਈ ਬਹੁਤ ਅਹਿਮ ਹੈ। ਇਹ ਦੱਖਣੀ ਖੇਤਰਾਂ ’ਚ ਤਾਇਨਾਤ ਰੂਸੀ ਫੌਜਾਂ ਨੂੰ ਤੇਲ, ਗੋਲਾ ਬਾਰੂਦ ਤੇ ਫੌਜੀ ਉਪਕਰਣ ਸਪਲਾਈ ਕਰਦਾ ਹੈ। ਹਾਲਾਂਕਿ, ਪੁਤਿਨ ਨੇ ਦਾਅਵਾ ਕੀਤਾ ਹੈ ਕਿ ਇਸ ਪੁਲ ਦੀ ਵਰਤੋਂ ਸਿਰਫ ਨਾਗਰਿਕਾਂ ਵੱਲੋਂ ਕੀਤੀ ਜਾਂਦੀ ਹੈ। ਯੂਕ੍ਰੇਨ ਪਹਿਲਾਂ ਵੀ 2 ਵਾਰ ਇਸ ਪੁਲ ਨੂੰ ਉਡਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ। 2022 ’ਚ ਉਸ ’ਤੇ ਬੰਬਾਂ ਨਾਲ ਭਰੇ ਟਰੱਕ ਨਾਲ ਹਮਲਾ ਕੀਤਾ ਗਿਆ ਸੀ। 2023 ’ਚ ਇਸ ਨੂੰ ਸਮੁੰਦਰੀ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ- ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News