ਭਾਰਤ 'ਚ ਅਪਰਾਧ ਕਰਨ ਮਗਰੋਂ US 'ਚ ਸ਼ਰਨ ਲਈ ਬੈਠੇ ਅਪਰਾਧੀਆਂ ਦੀ ਨਹੀਂ ਖੈਰ, ਟਰੰਪ ਨੇ ਦਿੱਤਾ ਵੱਡਾ ਬਿਆਨ

Saturday, Feb 15, 2025 - 10:56 AM (IST)

ਭਾਰਤ 'ਚ ਅਪਰਾਧ ਕਰਨ ਮਗਰੋਂ US 'ਚ ਸ਼ਰਨ ਲਈ ਬੈਠੇ ਅਪਰਾਧੀਆਂ ਦੀ ਨਹੀਂ ਖੈਰ, ਟਰੰਪ ਨੇ ਦਿੱਤਾ ਵੱਡਾ ਬਿਆਨ

ਜਲੰਧਰ (ਨਰੇਸ਼ ਕੁਮਾਰ)- ਭਾਰਤ ਵਿਚ ਅਪਰਾਧ ਕਰਨ ਤੋਂ ਬਾਅਦ ਅਮਰੀਕਾ ਵਿਚ ਸ਼ਰਨ ਲੈ ਕੇ ਬੈਠੇ ਅਪਰਾਧੀਆਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਬਹੁਤ ਚਿੰਤਾ ਪੈਦਾ ਕਰਨ ਵਾਲਾ ਹੈ। ਭਾਰਤ ਵਿਚ ਵੱਖਵਾਦ ਅਤੇ ਖਾਲਿਸਤਾਨ ਨੂੰ ਉਤਸ਼ਾਹਿਤ ਕਰਨ ਵਾਲੇ ਤੱਤਾਂ ਨੂੰ ਅਮਰੀਕਾ ਵਿਚ ਮਿਲੀ ਸ਼ਰਨ ਦੇ ਜਵਾਬ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਬਾਈਡੇਨ ਦੇ ਸ਼ਾਸਨ ਦੌਰਾਨ ਅਮਰੀਕਾ ਅਤੇ ਭਾਰਤ ਦੇ ਸਬੰਧ ਇੰਨੇ ਚੰਗੇ ਨਹੀਂ ਸਨ ਇਸੇ ਕਾਰਨ ਅਮਰੀਕਾ ਭਾਰਤ ਨੂੰ ਤੇਲ ਦੀ ਬਰਾਮਦ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ: ਤਹੱਵੁਰ ਰਾਣਾ ਤਾਂ ਸ਼ੁਰੂਆਤ ਹੈ, ਭਾਰਤ ਨੇ US ਨੂੰ ਕਰ ਰੱਖੀ ਹੈ 65 ਅਪਰਾਧੀਆਂ ਦੀ ਹਵਾਲਗੀ ਦੀ ਅਪੀਲ

ਮੈਨੂੰ ਲਗਦਾ ਹੈ ਕਿ ਬਾਈਡੇਨ ਦੇ ਰਾਜਕਾਲ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹਨ ਜੋ ਬਿਹਤਰ ਤਰੀਕੇ ਨਾਲ ਹੋ ਸਕਦੀਆਂ ਸਨ। ਅਸੀਂ ਤਹੱਵੁਰ ਰਾਣਾ ਵਰਗੇ ਹਿੰਸਕ ਵਿਅਕਤੀ ਨੂੰ ਭਾਰਤ ਨੂੰ ਸੌਂਪ ਰਹੇ ਹਾਂ। ਅਸੀਂ ਅਪਰਾਧ ਦੇ ਮਾਮਲੇ ਵਿਚ ਭਾਰਤ ਦੇ ਨਾਲ ਮਿਲਕੇ ਕੰਮ ਕਰ ਰਹੇ ਹਾਂ ਅਤੇ ਭਾਰਤ ਵੱਲੋਂ ਅਮਰੀਕਾ ਨੂੰ ਇਸ ਤਰ੍ਹਾਂ ਦੀਆਂ ਕਈ ਹੋਰ ਅਪੀਲਾਂ ਵੀ ਕੀਤੀਆਂ ਗਈਆਂ ਹਨ। ਸਾਡੇ ਲਈ ਭਾਰਤ-ਅਮਰੀਕਾ ਦੇ ਰਿਸ਼ਤੇ ਬਹੁਤ ਅਹਿਮੀਅਤ ਰੱਖਦੇ ਹਨ।

ਇਹ ਵੀ ਪੜ੍ਹੋ: ਡੌਂਕੀ ਲਾ ਵਿਦੇਸ਼ ਪਹੁੰਚੇ 260 ਹੋਰ ਲੋਕ ਆ ਰਹੇ ਵਾਪਸ, ਆ ਗਈ ਪੂਰੀ List

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਤੋਂ ਉਨ੍ਹਾਂ ਲੋਕਾਂ ਦੀ ਹਵਾਲਗੀ ਤੇਜ਼ੀ ਫੜ ਸਕਦੀ ਹੈ ਜੋ ਭਾਰਤ ਵਿਚ ਲੋੜੀਂਦੇ ਹਨ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵੀ ਭਾਰਤੀ ਅਧਿਕਾਰੀਆਂ ਨੇ ਅਮਰੀਕਾ ਨਾਲ 12 ਅਜਿਹੇ ਅਪਰਾਧੀਆਂ ਦਾ ਵੇਰਵਾ ਸਾਂਝਾ ਕੀਤਾ ਹੈ ਜਿਨ੍ਹਾਂ ਦੀ ਭਾਰਤ ਨੂੰ ਜਲਦੀ ਲੋੜ ਹੈ। ਇਸ ਵਿਚ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਟਰੰਪ ਦੇ ਬਿਆਨ ਤੋਂ ਬਾਅਦ ਇਨ੍ਹਾਂ ਵੱਡੇ ਅਪਰਾਧੀਆਂ ਦੀ ਹਵਾਲਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕੁੜੀ ਦੀ ਸੁੰਦਰਤਾ ਨੇ ਕੀਲੇ ਗੱਭਰੂ, 500 ਲੋਕਾਂ ਨੇ ਭੇਜ'ਤਾ Valentine Day ਪ੍ਰਪੋਜ਼ਲ, ਸੱਚਾਈ ਜਾਣ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News