ਆਸਟ੍ਰੇਲੀਆ ''ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਮਹਿੰਗਾਈ ਅਤੇ ਘਰਾਂ ਦੀ ਘਾਟ ਮੁੱਖ ਮੁੱਦੇ

Saturday, May 03, 2025 - 09:27 AM (IST)

ਆਸਟ੍ਰੇਲੀਆ ''ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਮਹਿੰਗਾਈ ਅਤੇ ਘਰਾਂ ਦੀ ਘਾਟ ਮੁੱਖ ਮੁੱਦੇ

ਮੈਲਬੌਰਨ (ਏ.ਪੀ.)- ਆਸਟ੍ਰੇਲੀਆ ਵਿੱਚ ਆਮ ਚੋਣਾਂ ਲਈ ਅੱਜ ਭਾਵ ਸ਼ਨੀਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਦੇਸ਼ ਵਿੱਚ ਚੋਣ ਪ੍ਰਚਾਰ ਦੌਰਾਨ ਮਹਿੰਗਾਈ ਅਤੇ ਘਰਾਂ ਦੀ ਘਾਟ ਮੁੱਖ ਮੁੱਦੇ ਸਨ। ਪੂਰਬੀ ਆਸਟ੍ਰੇਲੀਆ ਵਿੱਚ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਮਾਂ ਜ਼ੋਨ ਦੇ ਅੰਤਰ ਕਾਰਨ ਪੱਛਮੀ ਤੱਟ 'ਤੇ ਵੋਟਿੰਗ ਦੋ ਘੰਟੇ ਬਾਅਦ ਸ਼ੁਰੂ ਅਤੇ ਸਮਾਪਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ 1 ਕਰੋੜ 81 ਲੱਖ (18.1 ਮਿਲੀਅਨ) ਰਜਿਸਟਰਡ ਵੋਟਰ ਹਨ। ਆਸਟ੍ਰੇਲੀਆ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਵੋਟ ਪਾਉਣਾ ਲਾਜ਼ਮੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-'ਅੱਤਵਾਦੀਆਂ ਨੂੰ ਪਾਲਣਾ... ਇਹ ਪਾਕਿਸਤਾਨ ਦਾ ਕੋਈ secret ਕੋਈ', ਬਿਲਾਵਲ ਭੁੱਟੋ ਦਾ ਕਬੂਲਨਾਮਾ

ਇਸ ਤੋਂ ਪਹਿਲਾਂ 2022 ਵਿੱਚ ਹੋਈਆਂ ਚੋਣਾਂ ਵਿੱਚ 90 ਪ੍ਰਤੀਸ਼ਤ ਯੋਗ ਵੋਟਰਾਂ ਨੇ ਵੋਟ ਪਾਈ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ 'ਲੇਬਰ ਪਾਰਟੀ' ਦਾ ਟੀਚਾ ਲਗਾਤਾਰ ਦੂਜੀ ਵਾਰ ਤਿੰਨ ਸਾਲਾਂ ਦੇ ਕਾਰਜਕਾਲ ਲਈ ਸੱਤਾ ਵਿੱਚ ਆਉਣਾ ਹੈ। ਇਹ ਪੀਟਰ ਡੱਟਨ ਦੀ ਅਗਵਾਈ ਵਾਲੀ 'ਲਿਬਰਲ ਪਾਰਟੀ ਆਫ਼ ਆਸਟ੍ਰੇਲੀਆ' ਦੇ ਵਿਰੁੱਧ ਚੋਣ ਲੜ ਰਿਹਾ ਹੈ। ਇਹ ਚੋਣਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਦੇਸ਼ ਮਹਿੰਗਾਈ ਅਤੇ ਘਰਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਭਾਰਤੀ ਉਮੀਦਵਾਰ ਵੀ ਕਿਸਮਤ ਅਜਮਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News