ਪੁਰਤਗਾਲ ’ਚ ਰਾਸ਼ਟਰਪਤੀ ਚੋਣਾਂ ਲਈ ਕੀਤੀ ਗਈ ਵੋਟਿੰਗ

Monday, Jan 25, 2021 - 01:58 AM (IST)

ਪੁਰਤਗਾਲ ’ਚ ਰਾਸ਼ਟਰਪਤੀ ਚੋਣਾਂ ਲਈ ਕੀਤੀ ਗਈ ਵੋਟਿੰਗ

ਲਿਸਬਨ-ਪੁਰਤਗਾਲ ’ਚ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਕੀਤੀ ਗਈ। ਉਦਾਰਵਾਦੀ ਮੌਜੂਦਾ ਰਾਸ਼ਟਰਪਤੀ ਅਤੇ ਉਮੀਦਵਾਰ ਮਾਰਸੋਲੇ ਰੇਬੇਲੋ ਡੀ ਸੂਸਾ ਦੇ ਇਕ ਵਾਰ ਫਿਰ ਪੰਜ ਸਾਲ ਲਈ ਇਸ ਅਹੁਦੇ ’ਤੇ ਕਾਬਜ ਹੋਣ ਦੀਆਂ ਉਮੀਦਾਂ ਲਾਈਆਂ ਜਾ ਰਹੀਆਂ ਹਨ। ਪੁਰਤਗਾਲ ’ਚ ਰਾਸ਼ਟਰ ਮੁਖੀ ਕੋਲ ਵਿਧਾਨਕ ਸ਼ਕਤੀਆਂ ਨਾ ਹੋਣ ਦੇ ਬਾਵਜੂਦ ਦੇਸ਼ ਨੂੰ ਚਲਾਉਣ ’ਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਹੁੰਦੀ ਹੈ ਜਦੋਂ ਕਿ ਸੰਸਦ ਅਤੇ ਸਰਕਾਰ ਕੋਲ ਹੀ ਵਿਧਾਨਕ ਸ਼ਕਤੀਆਂ ਹੁੰਦੀਆਂ ਹਨ। ਸੂਸਾ (72) ਨੂੰ ਰਾਸ਼ਟਰਪਤੀ ਅਹੁਦੇ ਲਈ ਮੈਦਾਨ ’ਚ ਉਤਰੇ ਸੱਤ ਉਮੀਦਵਾਰਾਂ ’ਚ ਸਭ ਤੋਂ ਅਗੇ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -ਅਮਰੀਕਾ : ਬਾਈਡੇਨ ਪ੍ਰਸ਼ਾਸਨ ਕਰੇਗਾ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ

ਮਸ਼ਹੂਰ ਟੈਲੀਵਿਜ਼ਨ ਸਖਸ਼ੀਅਤ ਰਹੇ ਸੂਸਾ ਲਗਾਤਾਰ 60 ਫੀਸਦੀ ਜਾਂ ਇਸ ਤੋਂ ਜ਼ਿਆਦਾ ਲੋਕਾਂ ਦੀ ਪਸੰਦ ਬਣੇ ਰਹੇ ਹਨ। ਚੋਣਾਂ ਜਿੱਤਣ ਲਈ ਉਮੀਦਵਾਰ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ। ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਵੋਟਿੰਗ ਦੀ ਫੀਸਦੀ ’ਚ ਕਮੀ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਪੋਲਿੰਗ ਸਟੇਸ਼ਨ ਦੀ ਗਿਣਤੀ ’ਚ ਵਾਧਾ ਕਰਨ ਦੇ ਨਾਲ ਹੀ ਵੋਟਿੰਗ ਦੇ ਸਮੇਂ ਨੂੰ ਦਿੱਤਾ ਸੀ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ। ਇਸ ਤੋਂ ਇਲਾਵਾ ਵੋਟਰਾਂ ਨੂੰ ਆਪਣੇ ਨਾਲ ਪੈਨ ਅਤੇ ਸੈਨੇਟਾਈਜ਼ਰ ਲਿਆਉਣ ਨੂੰ ਕਿਹਾ ਗਿਆ ਸੀ।

ਇਹ ਵੀ ਪੜ੍ਹੋ -ਇਰਾਕ ’ਚ IS ਦੇ ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News