US ਦੇ ਨਿਊ ਓਰਲੀਨਜ਼ 'ਚ ਅੱਤਵਾਦੀ ਹਮਲੇ ਦੀ ਵੀਡੀਓ ਆਈ ਸਾਹਮਣੇ, ਜਾਨ ਬਚਾਉਣ ਲਈ ਭੱਜਦੇ ਦਿਖੇ ਲੋਕ
Friday, Jan 03, 2025 - 01:30 PM (IST)
ਨਿਊ ਓਰਲੀਨਜ਼ - ਅਮਰੀਕਾ ਦੇ ਨਿਊ ਓਰਲੀਨਜ਼ 'ਚ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਲੋਕਾਂ ਨੂੰ ਕੁਚਲਣ ਲਈ ਕਿੰਨੀ ਤੇਜ਼ੀ ਨਾਲ ਕਾਰ ਚਲਾ ਰਿਹਾ ਹੈ। ਬਾਰਬਨ ਸਟਰੀਟ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਲੋਕਾਂ ਨੂੰ ਤੇਜ਼ ਰਫਤਾਰ ਕਾਰ ਤੋਂ ਬਚਣ ਲਈ ਇੱਧਰ-ਉੱਧਰ ਭੱਜਦੇ ਦੇਖਿਆ ਜਾ ਸਕਦਾ ਹੈ। ਹਮਲਾਵਰ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਕੁਚਲਣਾ ਚਾਹੁੰਦਾ ਸੀ।
If you believe there isn’t a God…
— Sue Knows Best (@sues86453) January 2, 2025
Trust me there is…..
New Orleans…. Prayers for all impacted. ❤️🙏 pic.twitter.com/2xJIMG16kA
ਦੱਸ ਦਈਏ ਕਿ ਨਿਊ ਓਰਲੀਨਜ਼ 'ਚ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 15 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 35 ਤੋਂ ਵੱਧ ਜ਼ਖਮੀ ਹੋ ਗਏ। ਐੱਫ.ਬੀ.ਆਈ. ਮੁਤਾਬਕ ਹਮਲੇ ਨੂੰ ਅੰਜਾਮ ਦੇਣ ਵਾਲੇ ਮਾਰੇ ਗਏ ਅੱਤਵਾਦੀ ਦੀ ਪਛਾਣ ਮੁਹੰਮਦ ਸ਼ਮਸੂਦੀਨ ਵਜੋਂ ਹੋਈ ਹੈ। ਉਹ ਇੱਕ ਸਾਬਕਾ ਅਮਰੀਕੀ ਫੌਜੀ ਸੀ, ਜੋ ਅਮਰੀਕਾ ਦੇ ਟੈਕਸਾਸ ਦਾ ਰਹਿਣ ਵਾਲਾ ਸੀ।
ਮਾਰੇ ਗਏ ਅੱਤਵਾਦੀ ਦਾ ISIS ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਐੱਫ.ਬੀ.ਆਈ. ਨੇ ਆਪਣੀ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸੀ। ਉਸ ਦੀ ਕਾਰ 'ਤੇ ਇਸਲਾਮਿਕ ਸਟੇਟ ਦਾ ਝੰਡਾ ਵੀ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਉਸ ਦੀ ਗੱਡੀ 'ਚੋਂ ਵੱਡੀ ਗਿਣਤੀ 'ਚ ਵਿਸਫੋਟਕ ਅਤੇ ਹਥਿਆਰ ਵੀ ਮਿਲੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐੱਫ.ਬੀ.ਆਈ. ਦੇ ਹਵਾਲੇ ਨਾਲ ਕਿਹਾ ਕਿ ਉਸ ਨੇ ਇਕੱਲੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ: ਇਮਾਰਤ ਦੀ ਛੱਤ 'ਤੇ ਡਿੱਗਿਆ ਜਹਾਜ਼, 2 ਲੋਕਾਂ ਦੀ ਮੌਤ, 18 ਜ਼ਖਮੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8