ਅਮਰੀਕਾ ਨੇ ਸਾਊਦੀ ਦੇ ਇਸ ਫੈਸਲੇ ਦਾ ਕੀਤਾ ਸਵਾਗਤ

11/10/2018 5:18:07 PM

ਵਾਸ਼ਿੰਗਟਨ— ਅਮਰੀਕਾ ਨੇ ਸਾਊਦੀ ਨੀਤ ਗਠਬੰਧਨ ਫੌਜ ਲਈ ਜਹਾਜ਼ਾਂ 'ਚ ਈਂਧਨ ਭਰਨ 'ਚ ਅਮਰੀਕੀ ਮਦਦ ਲੈਣਾ ਬੰਦ ਕਰਨ ਤੇ ਇਸ ਲਈ ਆਪਣੀ ਫੌਜੀ ਸਮਰਥਾਵਾਂ ਦੀ ਵਰਤੋਂ ਕਰਨ ਦੇ ਸਾਊਦੀ ਅਰਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਮਰੀਕਾ ਜੰਗ ਦੀ ਲੜੀ 'ਚ ਯਮਨ ਦੇ ਉੱਪਰੋਂ ਉਡਾਣ ਭਰਣ ਵਾਲੇ ਸਾਊਦੀ ਨੀਤ ਗਠਬੰਧਨ ਦੇ ਕਰੀਬ 20 ਫੀਸਦੀ ਜਹਾਜ਼ਾਂ ਨੂੰ ਈਂਧਨ ਮੁਹੱਈਆ ਕਰਾ ਰਿਹਾ ਸੀ।

ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਮਰੀਕੀ ਸਰਕਾਰ ਦੀ ਸਲਾਹ ਤੋਂ ਬਾਅਦ ਯਮਨ 'ਚ ਆਪਣੀਆਂ ਮੁਹਿੰਮਾਂ ਲਈ ਲੜਾਕੂ ਜਹਾਜ਼ਾਂ 'ਚ ਈਂਧਨ ਭਰਨ ਲਈ ਗਠਬੰਧਨ ਦੀਆਂ ਸਿਰਫ ਆਪਣੀਆਂ ਫੌਜ ਸਮਰਥਾਵਾਂ ਦੀ ਵਰਤੋਂ ਕਰਨ ਦੇ ਸਾਊਦੀ ਅਰਬ ਦੇ ਫੈਸਲੇ ਦਾ ਅਸੀਂ ਸਮਰਥਨ ਕਰਦੇ ਹਾਂ। ਅਮਰੀਕਾ ਦਾ ਬਿਆਨ ਅਜਿਹੇ ਵੇਲੇ 'ਚ ਆਇਆ ਹੈ ਜਦੋਂ ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਕਿਹਾ ਸੀ ਕਿ ਅਸੀਂ ਅਮਰੀਕਾ ਦੀ ਸਲਾਹ ਨਾਲ ਯਮਨ ਜੰਗ 'ਚ ਅਮਰੀਕੀ ਮਦਦ ਨਾਲ ਲੜਾਕੂ ਜਹਾਜ਼ਾਂ 'ਚ ਈਂਧਨ ਭਰਨ ਦੀ ਸਹਾਇਤਾ ਖਤਮ ਕਰਨ ਲਈ ਕਿਹਾ ਹੈ।

ਸਾਊਦੀ ਪ੍ਰੈੱਸ ਏਜੰਸੀ (ਐੱਸ.ਪੀ.ਏ.) ਵਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਐੱਸ.ਪੀ.ਐੱਸ. ਨੇ ਕਿਹਾ ਕਿ ਸਾਊਦੀ ਅਰਬ ਤੇ ਉਸ ਦੀ ਅਗਵਾਈ ਵਾਲੇ ਗਠਬੰਧਨ ਨੇ ਆਪਣੇ ਜਹਾਜ਼ਾਂ 'ਚ ਈਂਧਨ ਭਰਨ ਦੀ ਸਮਰਥਾ 'ਚ ਵਾਧਾ ਕੀਤਾ ਹੈ।


Baljit Singh

Content Editor

Related News