ਅਮਰੀਕਾ ਨੇ 30 ਯੂਨੀਵਰਸਿਟੀਆਂ ਨੂੰ ਦਿੱਤੇ ਸਖ਼ਤ ਹੁਕਮ ! ਨਾ ਕੀਤਾ ਇਹ ਕੰਮ ਤਾਂ ਰੁਕ ਜਾਏਗੀ ਫੰਡਿੰਗ

Wednesday, Aug 19, 2026 - 11:07 AM (IST)

ਅਮਰੀਕਾ ਨੇ 30 ਯੂਨੀਵਰਸਿਟੀਆਂ ਨੂੰ ਦਿੱਤੇ ਸਖ਼ਤ ਹੁਕਮ ! ਨਾ ਕੀਤਾ ਇਹ ਕੰਮ ਤਾਂ ਰੁਕ ਜਾਏਗੀ ਫੰਡਿੰਗ

ਇੰਟਰਨੈਸ਼ਨਲ ਡੈਸਕ- ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਦੇਸ਼ ਦੀਆਂ 30 ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮੁੱਖ ਤੌਰ 'ਤੇ ਚੀਨੀ ਯੂਨੀਵਰਸਿਟੀਆਂ ਅਤੇ ਮਿਲਟਰੀ ਟ੍ਰੇਨਿੰਗ ਇੰਸਟੀਚਿਊਟਸ ਨਾਲ ਆਪਣੀ ਭਾਈਵਾਲੀ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਪ੍ਰਸ਼ਾਸਨ ਵੱਲੋਂ ਚੀਨ ਦੇ ਵਧਦੇ ਗਲੋਬਲ ਪ੍ਰਭਾਵ ਅਤੇ ਰਾਸ਼ਟਰੀ ਸੁਰੱਖਿਆ ਦੇ ਖਤਰਿਆਂ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ।

ਪੈਂਟਾਗਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਯੂਨੀਵਰਸਿਟੀਆਂ ਅਗਲੇ ਦੋ ਹਫ਼ਤਿਆਂ ਦੇ ਅੰਦਰ ਆਪਣਾ ਆਡਿਟ ਪੂਰਾ ਨਹੀਂ ਕਰਦੀਆਂ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣਨ ਵਾਲੇ ਕਿਸੇ ਵੀ ਸਮਝੌਤੇ ਨੂੰ ਖ਼ਤਮ ਨਹੀਂ ਕਰਦੀਆਂ, ਤਾਂ ਉਨ੍ਹਾਂ ਦੀਆਂ ਸਰਕਾਰੀ ਗ੍ਰਾਂਟਾਂ ਅਤੇ ਫੰਡਿੰਗ ਰੋਕ ਦਿੱਤੀ ਜਾਵੇਗੀ।

ਹਾਲਾਂਕਿ ਪੈਂਟਾਗਨ ਨੇ ਅਧਿਕਾਰਤ ਤੌਰ 'ਤੇ ਸੰਸਥਾਵਾਂ ਦੇ ਨਾਂ ਜਾਰੀ ਨਹੀਂ ਕੀਤੇ, ਪਰ ਇੱਕ ਸਰਕਾਰੀ ਅਧਿਕਾਰੀ ਅਨੁਸਾਰ ਇਹਨਾਂ ਵਿੱਚ ਹਾਰਵਰਡ ਯੂਨੀਵਰਸਿਟੀ, ਮੈਸਾਚੂਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (MIT) ਅਤੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਵਰਗੀਆਂ ਨਾਮਵਰ ਸੰਸਥਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ- ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ 'ਚ ਮਚੀ ਹਾਹਾਕਾਰ

ਪੈਂਟਾਗਨ ਦੇ ਚੀਫ਼ ਟੈਕਨਾਲੋਜੀ ਅਫ਼ਸਰ ਐਮਿਲ ਮਾਈਕਲ ਨੇ ਇਕ ਬਿਆਨ 'ਚ ਕਿਹਾ, "ਟੈਕਸਪੇਅਰਜ਼ ਦੇ ਪੈਸੇ ਨਾਲ ਹੋਣ ਵਾਲੀ ਰਿਸਰਚ ਦੀ ਚੋਰੀ ਨੂੰ ਰੋਕਣਾ ਸਾਡੀ ਤਰਜੀਹ ਹੈ। ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀਆਂ ਅਕਾਦਮਿਕ ਭਾਈਵਾਲੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਜ਼ਿਕਰਯੋਗ ਹੈ ਕਿ ਇਹ ਹੁਕਮ ਪੈਂਟਾਗਨ ਵੱਲੋਂ ਜਾਰੀ ਕੀਤੀ ਗਈ 130 ਵਿਦੇਸ਼ੀ ਸੰਸਥਾਵਾਂ ਦੀ ਸੂਚੀ ਤੋਂ ਬਾਅਦ ਆਇਆ ਹੈ, ਜਿਨ੍ਹਾਂ 'ਤੇ ਅਮਰੀਕੀ ਸਰਕਾਰੀ ਰਿਸਰਚ ਦਾ ਗਲਤ ਫਾਇਦਾ ਚੁੱਕਣ ਦੇ ਦੋਸ਼ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਚੀਨੀ ਅਤੇ ਕੁਝ ਇਰਾਨੀ ਤੇ ਰੂਸੀ ਸੰਸਥਾਵਾਂ ਹਨ।

ਅਮਰੀਕਨ ਕੌਂਸਲ ਆਨ ਐਜੂਕੇਸ਼ਨ (ACE) ਨੇ ਬਿਨਾਂ ਕਿਸੇ ਠੋਸ ਸਬੂਤ ਦੇ ਯੂਨੀਵਰਸਿਟੀਆਂ 'ਤੇ ਅਜਿਹੇ ਦੋਸ਼ ਲਗਾਉਣ 'ਤੇ ਚਿੰਤਾ ਜਤਾਈ ਹੈ। ਦੂਜੇ ਪਾਸੇ, ਚੀਨੀ ਦੂਤਾਵਾਸ ਦੇ ਬੁਲਾਰੇ ਨੇ ਅਮਰੀਕਾ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਗਿਆਨਕ ਅਤੇ ਵਿਦਿਅਕ ਆਦਾਨ-ਪ੍ਰਦਾਨ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ- ਨਾਡਾ ਸਾਹਿਬ ਇਲਾਕੇ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ ! ਪਾਣੀ 'ਚ ਰੁੜ੍ਹ ਗਿਆ ਲੋਹੇ ਦਾ ਪੁਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News