ਟਰੰਪ ਦੀ ਚੀਨੀ ਰਿਪੋਟਰ ਨਾਲ ਹੋਈ ਤਿੱਖੀ ਬਹਿਸ, ਹੋਏ ਟਰੋਲ
Tuesday, May 12, 2020 - 06:23 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਪੱਤਰਕਾਰਾਂ ਨਾਲ ਉਲਝ ਜਾਂਦੇ ਹਨ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਆਪਣੀ ਕੋਰੋਨਾਵਾਇਰਸ ਪ੍ਰੈੱਸ ਬ੍ਰੀਫਿੰਗ ਦੇ ਦੌਰਾਨ ਟਰੰਪ ਦੀ ਏਸ਼ੀਆਈ-ਅਮਰੀਕੀ ਰਿਪੋਟਰ ਦੇ ਨਾਲ ਤਿੱਖੀ ਬਹਿਸ ਹੋਈ, ਜਿਸ ਦੇ ਬਾਅਦ ਉਹਨਾਂ ਨੇ ਪ੍ਰੈੱਸ ਬ੍ਰੀਫਿੰਗ ਨੂੰ ਅਚਾਨਕ ਖਤਮ ਕਰ ਦਿੱਤਾ। ਸੀ.ਬੀ.ਐੱਸ. ਨਿਊਜ਼ ਦੀ ਰਿਪੋਟਰ ਵੀਜੀਆ ਜਿਆਂਗ (Weijia Jiang) ਨੇ ਟਰੰਪ ਨੂੰ ਸਵਾਲ ਕੀਤਾ ਸੀ ਕਿ ਉਹ ਲਗਾਤਾਰ ਇਸ ਗੱਲ 'ਤੇ ਕਿਉਂ ਜ਼ੋਰ ਦੇ ਰਹੇ ਹਨ ਕਿ ਅਮਰੀਕਾ ਹੋਰ ਦੇਸ਼ਾਂ ਦੇ ਮੁਕਾਬਲੇ ਵਾਇਰਸ ਦੀ ਟੈਸਟਿੰਗ ਵਿਚ ਬਿਹਤਰ ਕਰ ਰਿਹਾ ਹੈ।ਰਿਪੋਟਰ ਨੇ ਪੁੱਛਿਆ,''ਇਹ ਮਾਇਨੇ ਕਿਉਂ ਰੱਖਦਾ ਹੈ? ਇਹ ਗਲੋਬਲ ਮੁਕਾਬਲੇ ਕਿਉਂ, ਜਦਕਿ ਅਸੀਂ ਦੇਖ ਰਹੇ ਹਾਂ ਕਿ ਰੋਜ਼ਾਨਾ ਹਜ਼ਾਰਾਂ ਅਮਰੀਕੀ ਆਪਣਾ ਜੀਵਨ ਗਵਾ ਰਹੇ ਹਨ।''
ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਦੁਨੀਆ ਵਿਚ ਹਰ ਜਗ੍ਹਾ ਲੋਕ ਆਪਣੀ ਜਾਨ ਗਵਾ ਰਹੇ ਹਨ ਅਤੇ ਸ਼ਾਇਦ ਇਹ ਸਵਾਲ ਤੁਹਾਨੂੰ ਚੀਨ ਤੋਂ ਪੁੱਛਣਾ ਚਾਹੀਦਾ ਹੈ। ਮੇਰੇ ਤੋਂ ਇਹ ਨਾ ਪੁੱਛੋ, ਚੀਨ ਤੋਂ ਇਹ ਸਵਾਲ ਪੁੱਛੋ, ਓਕੇ।'' ਜਿਆਂਗ ਦੇ ਟਵਿੱਟਰ ਬਾਇਓ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਸੰਬੰਧ ਚੀਨ ਨਾਲ ਹੈ। ਉਹਨਾਂ ਨੇ ਆਪਣੇ ਟਵਿੱਟਰ ਬਾਇਓ ਵਿਚ ਲਿਖਿਆ ਹੈ ਕਿ 'ਚਾਈਨੀਜ਼ ਬੋਰਨ ਵੈਸਟ ਵਰਜੀਨੀਅਨ' (ਚੀਨ ਵਿਚ ਪੈਦਾ ਹੋਈ ਬੈਸਟ ਵਰਜੀਨੀਅਨ)।
ਜਿਆਂਗ ਨੇ ਟਰੰਪ ਦੇ ਇਸ ਜਵਾਬ 'ਤੇ ਫਿਰ ਸਵਾਲ ਕੀਤਾ,''ਸਰ ਇਹ ਖਾਸਤੌਰ 'ਤੇ ਮੈਨੂੰ ਹੀ ਕਿਉਂ ਕਰਿ ਰਹੇ ਹੋ?'' ਇਸ 'ਤੇ ਟਰੰਪ ਨੇ ਕਿਹਾ,''ਮੈਂ ਇਸ ਨੂੰ ਕਿਸੇ ਹੋਰ ਨੂੰ ਵੀ ਕਹਿ ਰਿਹਾ ਹਾਂ ਜੋ ਇਸ ਤਰ੍ਹਾਂ ਨਾਲ ਇਕ ਬੁਰਾ ਸਵਾਲ ਪੁੱਛੇਗਾ।'' ਇਸ ਮਗਰੋਂ ਟਰੰਪ ਦੂਜੇ ਸਵਾਲ ਦੇ ਲਈ ਹੋਰ ਰਿਪੋਟਰਾਂ ਵੱਲ ਦੇਖਣ ਲੱਗੇ ਭਾਵੇਂਕਿ ਜਿਆਂਗ ਉਹਨਾਂ ਤੋਂ ਆਪਣੇ ਸਵਾਲ ਦਾ ਜਵਾਬ ਮੰਗਦੀ ਰਹੀ। ਟਰੰਪ ਨੇ ਇਕ ਹੋਰ ਮਹਿਲਾ ਰਿਪੋਟਰ ਨੂੰ ਬੁਲਾਇਆ ਪਰ ਫਿਰ ਤੁਰੰਤ ਕਿਸੇ ਹੋਰ ਨੂੰ ਬੁਲਾ ਲਿਆ। ਉੱਧਰ ਜਦੋਂ ਜਿਆਂਗ ਸਵਾਲ ਕਰਦੀ ਰਹੀ ਤਾਂ ਟਰੰਪ ਨੇ ਅਚਾਨਕ ਪ੍ਰੈੱਸ ਕਾਨਫਰੰਸ ਖਤਮ ਕਰ ਦਿੱਤੀ ਅਤੇ ਵ੍ਹਾਈਟ ਹਾਊਸ ਵਿਚ ਚਲੇ ਗਏ।
ਇਸ ਘਟਨਾ ਦੇ ਬਾਅਦ ਟਵਿੱਟਰ 'ਤੇ ਜਿਆਂਗ ਦੇ ਸਮਰਥਨ ਵਿਚ ਟਵੀਟ ਕੀਤੇ ਜਾਣ ਲੱਗ ਪਏ। ਜਲਦੀ ਹੀ #StandWithWeijiaJiang ਹੈਸ਼ਟੈਗ ਟਵਿੱਟਰ 'ਤੇ ਟ੍ਰੈਡਿੰਗ ਕਰਨ ਲੱਗਾ। ਹਾਲੀਵੁੱਡ ਫਿਲਮ ਸਟਾਰ ਟ੍ਰੇਕ ਦੇ ਅਦਾਕਾਰ ਅਤੇ ਮੁੱਖ ਏਸ਼ੀਆਈ-ਅਫਰੀਕੀ ਕਾਰਕੁੰਨ ਜੌਰਜ ਤਕਾਈ ਨੇ #StandWithWeijiaJiang ਦੇ ਨਾਲ ਟਵੀਟ ਕੀਤਾ ਅਤੇ ਟਰੰਪ ਦੀ ਨਸਲਵਾਦੀ ਟਿੱਪਣੀ ਦਾ ਵਿਰੋਧ ਕੀਤਾ। ਸੀ.ਐੱਨ.ਐੱਨ. ਦੇ ਰਾਜਨੀਤਕ ਵਿਸ਼ਲੇਸ਼ਕ ਅਤੇ ਰਿਪੋਟਰ ਅਪ੍ਰੈਲ ਰਾਯਨ ਜਿਹਨਾਂ ਦੀ ਟਰੰਪ ਨਾਲ ਇਕ ਵਾਰ ਤਿੱਖੀ ਬਹਿਸ ਹੋਈ ਸੀ। ਉਹਨਾਂ ਨੇ ਟਵੀਟ ਕੀਤਾ,''ਮੇਰੇ ਕਲੱਬ ਵਿਚ ਸਵਾਗਤ ਹੈ। ਇਹ ਬੀਮਾਰੀ ਹੈ ਅਤੇ ਇਹ ਉਹਨਾਂ ਦੀ ਆਦਤ ਹੈ।'' ਅਮਰੀਕੀ ਰਾਸ਼ਟਰਪਤੀ ਟਰੰਪ ਸਮਾਚਾਰ ਮੀਡੀਆ ਨੂੰ ਲੈ ਕੇ ਆਪਣੀ ਨਾਰਾਜ਼ਗੀ ਹਮੇਸ਼ਾ ਹੀ ਜ਼ਾਹਰ ਕਰਦੇ ਰਹੇ ਹਨ। ਟਰੰਪ ਅਕਸਰ ਹੀ ਆਪਣੀ ਕੋਰੋਨਾਵਾਇਰਸ ਪ੍ਰੈੱਸ ਬ੍ਰੀਫਿੰਗ ਦੇ ਦੌਰਾਨ ਪੱਤਰਕਾਰਾਂ ਨਾਲ ਉਲਝ ਜਾਂਦੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਵੈਕਸੀਨ ਮਿਲ ਜਾਵੇ, ਇਸ ਦੀ ਗਾੰਰਟੀ ਨਹੀਂ : ਬੋਰਿਸ ਜਾਨਸਨ
ਜਾਣੋ ਚੀਨੀ ਪੱਤਰਕਾਰ ਜਿਆਂਗ ਦੇਬਾਰੇ 'ਚ
ਜਿਆਂਗ ਸਾਲ 2015 ਤੋਂ ਸੀ.ਬੀ.ਐੱਸ. ਦੇ ਨਾਲ ਕੰਮ ਕਰ ਰਹੀ ਹੈ। ਉਸ ਦਾ ਜਨਮ ਚੀਨ ਦੇ ਸ਼ੀਆਮੇਨ ਵਿਚ ਹੋਇਆ। ਜਦੋਂ ਉਹ 2 ਸਾਲਦੀ ਸੀ ਉਦੋਂ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਆ ਗਈ ਸੀ।