ਉਪਗ੍ਰਹਿਆਂ ਜ਼ਰੀਏ ਇੰਟਰਨੈੱਟ ਸੇਵਾ ਉਪਲਬਧ ਕਰਵਾਏਗਾ ਐਮਾਜ਼ੋਨ

Friday, Apr 05, 2019 - 10:37 AM (IST)

ਉਪਗ੍ਰਹਿਆਂ ਜ਼ਰੀਏ ਇੰਟਰਨੈੱਟ ਸੇਵਾ ਉਪਲਬਧ ਕਰਵਾਏਗਾ ਐਮਾਜ਼ੋਨ

ਵਾਸ਼ਿੰਗਟਨ (ਭਾਸ਼ਾ)— ਤਕਨੀਕ ਨਾਲ ਜੁੜੀ ਕੰਪਨੀ ਐਮਾਜ਼ੋਨ ਨੇ ਵੀਰਵਾਰ ਨੂੰ ਦੱਸਿਆ ਕਿ ਦੁਨੀਆ ਦੇ ਜਿਹੜੇ ਖੇਤਰਾਂ ਵਿਚ ਹਾਲੇ ਤੱਕ ਤੇਜ਼ ਗਤੀ ਇੰਟਰਨੈੱਟ ਉਪਲਬਧ ਨਹੀਂ ਹੈ ਉੱਥੇ ਤੱਕ ਇਸ ਸਹੂਲਤ ਨੂੰ ਪਹੁੰਚਾਉਣ ਲਈ ਉਹ ਉਪਗ੍ਰਹਿਆਂ ਦੀ ਇਕ ਲੜੀ ਲਾਂਚ ਕਰੇਗਾ। ਐਮਾਜ਼ੋਨ ਦੇ ਇਸ ਪ੍ਰਾਜੈਕਟ 'ਕੁਈਪਰ' ਦੇ ਬਾਰੇ ਵਿਚ ਸਭ ਤੋਂ ਪਹਿਲਾਂ ਤਕਨੀਕੀ ਸਮਾਚਾਰਾਂ ਨਾਲ ਜੁੜੀ ਵੈਬਸਾਈਟ 'ਗੀਰਵਾਇਰ' ਨੇ ਖਬਰ ਦਿੱਤੀ ਸੀ। ਉਸ ਨੇ ਅਮਰੀਕੀ ਰੈਗੂਲੇਟਰ ਨੂੰ ਦਿੱਤੀ ਗਈ ਅਰਜੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਅਰਬਾਂ ਡਾਲਰਾਂ ਦਾ ਖਰਚ ਆਵੇਗਾ।

ਇਕ ਸਮਾਚਾਰ ਏਜੰਸੀ ਦੇ ਸਵਾਲਾਂ ਦੇ ਜਵਾਬ ਵਿਚ ਐਮਾਜ਼ੋਨ ਨੇ ਦੱਸਿਆ,''ਪ੍ਰਾਜੈਕਟ ਕੁਈਪਰ ਨਵਾਂ ਕਦਮ ਹੈ। ਇਸ ਦੇ ਤਹਿਤ ਧਰਤੀ ਦੇ ਹੇਠਲੇ ਪੰਧ ਵਿਚ ਉਪਗ੍ਰਹਿਆਂ ਦੀ ਇਕ ਲੜੀ ਸਥਾਪਿਤ ਕੀਤੀ ਜਾਵੇਗੀ। ਇਸ ਦੇ ਜ਼ਰੀਏ ਉਨ੍ਹਾਂ ਖੇਤਰਾਂ ਵਿਚ ਤੇਜ਼ ਗਤੀ ਇੰਟਰਨੈੱਟ ਮੁਹੱਈਆ ਕਰਾਇਆ ਜਾਵੇਗਾ ਜਿੱਥੇ ਹੁਣ ਤੱਕ ਉਸ ਦੀ ਪਹੁੰਚ ਨਹੀਂ ਹੈ ਜਾਂ ਘੱਟ ਹੈ।'' ਕੰਪਨੀ ਨੇ ਕਿਹਾ,''ਇਹ ਲੰਬੇ ਸਮੇਂ ਦੀ ਮਿਆਦਾ ਵਾਲਾ ਪ੍ਰਾਜੈਕਟ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਬ੍ਰਾਡਬੈਂਡ ਇੰਟਰਨੈੱਟ ਸੇਵਾ ਮਿਲ ਸਕੇ ਗੀ।''


author

Vandana

Content Editor

Related News