ਸਕਾਟ ਬੇਸੈਂਟ ਹੋਣਗੇ ਅਮਰੀਕਾ ਦੇ ਵਿੱਤ ਮੰਤਰੀ, ਸੈਨੇਟ ਨੇ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
Tuesday, Jan 28, 2025 - 03:40 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਸੈਨੇਟ ਨੇ ਸੋਮਵਾਰ ਨੂੰ ਅਰਬਪਤੀ ਨਿਵੇਸ਼ਕ ਸਕਾਟ ਬੇਸੈਂਟ ਨੂੰ ਦੇਸ਼ ਦੇ ਵਿੱਤ ਮੰਤਰੀ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਬੇਸੈਂਟ 'ਤੇ ਟੈਕਸਾਂ ਵਿੱਚ ਕਟੌਤੀ ਅਤੇ ਘਾਟੇ ਨੂੰ ਘਟਾਉਣ ਦੇ ਵਿਚਕਾਰ ਸੰਤੁਲਨ ਬਣਾਉਣ ਦੇ ਨਾਲ-ਨਾਲ ਟੈਰਿਫ ਸਬੰਧੀ ਅਜਿਹੀ ਯੋਜਨਾ ਪੇਸ਼ ਕਰਨ ਦੀ ਜਿੰਮੇਦਾਰੀ ਹੋਵੇਗੀ, ਜਿਸ ਨਾਲ ਵਿਕਾਸ ਨੂੰ ਖ਼ਤਰਾ ਨਾ ਹੋਵੇ। ਦੱਖਣੀ ਕੈਰੋਲੀਨਾ ਦੇ ਰਹਿਣ ਵਾਲੇ ਬੇਸੈਂਟ ਇਸ ਅਹੁਦੇ 'ਤੇ ਬੈਠਣ ਵਾਲੇ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਆਪਣੇ ਸਮਲਿੰਗੀ ਹੋਣ ਦੀ ਗੱਲ ਨੂੰ ਜਨਤਕ ਤੌਰ 'ਤੇ ਸਵੀਕਾਰ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕੀ ਨਿਆਂ ਵਿਭਾਗ ਨੇ ਰਾਸ਼ਟਰਪਤੀ ਵਿਰੁੱਧ ਮੁਕੱਦਮੇ 'ਚ ਸ਼ਾਮਲ ਕਰਮਚਾਰੀਆਂ ਨੂੰ ਕੀਤਾ ਬਰਖਾਸਤ
ਪਹਿਲਾਂ ਡੈਮੋਕ੍ਰੇਟਿਕ ਪਾਰਟੀ ਸਮਰਥਕ ਰਹੇ ਅਤੇ ਅਮਰੀਕੀ ਨਿਵੇਸ਼ਕ ਜਾਰਜ ਸੋਰੋਸ ਲਈ ਕੰਮ ਕਰ ਚੁੱਕੇ ਬੇਸੈਂਟ ਹੁਣ ਟਰੰਪ ਦੇ ਸਮਰਥਕ ਹਨ। ਵਿੱਤ ਮੰਤਰੀ ਰਾਸ਼ਟਰਪਤੀ ਦੇ ਵਿੱਤੀ ਨੀਤੀ ਸਲਾਹਕਾਰ ਵਜੋਂ ਕੰਮ ਕਰਦਾ ਹੈ ਅਤੇ ਜਨਤਕ ਕਰਜ਼ੇ ਦਾ ਪ੍ਰਬੰਧਨ ਕਰਦਾ ਹੈ। ਉਹ ਰਾਸ਼ਟਰਪਤੀ ਦੀ ਰਾਸ਼ਟਰੀ ਆਰਥਿਕ ਪ੍ਰੀਸ਼ਦ ਦਾ ਮੈਂਬਰ ਵੀ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8