ਅਮਰੀਕੀ ਰੱਖਿਆ ਮੰਤਰੀ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ, ਜਨਰਲ ਰਾਵਤ ਦੀ ਮੌਤ ਦਾ ਦੁਖ ਪ੍ਰਗਟ ਕੀਤਾ

12/14/2021 11:12:17 AM

ਵਾਸ਼ਿੰਗਟਨ (ਭਾਸ਼ਾ) – ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸੋਮਵਾਰ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫ਼ੋਨ ’ਚ ਗੱਲਬਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਪੱਖਾਂ ਵਲੋਂ ਰੱਖਿਆ ਸੰਬੰਧ ਨੂੰ ਮਜ਼ੂਬਤ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਹੈਲੀਕਾਪਟਰ ਹਾਦਸੇ ’ਚ ਭਾਰਤ ਦੇ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ 11 ਸੈਨਿਕ ਬਲਾਂ ਦੀ ਮੌਤ ਦਾ ਵੀ ਸ਼ੌਕ ਜਤਾਇਆ। ਪੈਂਟਾਗਨ ਦੇ ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਸਕੱਤਰ ਆਸਟਿਨ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਸਾਡੀ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਨੇ ਬਾਈਡਨ ਦੀ ਸਲਾਹਕਾਰ ਕੈਥਰੀਨ ਰਸੇਲ ਨੂੰ ਯੂਨੀਸੇਫ ਦਾ ਮੁੱਖੀ ਨਿਯੁਕਤ ਕੀਤਾ

ਉਨ੍ਹਾਂ ਕਿਹਾ, "ਰੱਖਿਆ ਮੰਤਰੀ ਨੇ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ ’ਚ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ ਸਾਰੇ ਭਾਰਤੀ ਫ਼ੌਜੀ ਮੈਂਬਰਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।"
ਰਾਜਨਾਥ ਨੇ ਟਵੀਟ ਕਰਕੇ ਆਪਣੇ ਅਮਰੀਕੀ ਹਮਰੁਤਬਾ ਦੇ ਸੱਦੇ ਦੀ ਸ਼ਲਾਘਾ ਕੀਤੀ। "ਰੱਖਿਆ ਮੰਤਰੀ ਲੋਇਡ ਆਸਟਿਨ ਦੁਆਰਾ ਟੈਲੀਫ਼ੋਨ ਕਾਲ ਦੀ ਬਹੁਤ ਪ੍ਰਸ਼ੰਸਾ ਕੀਤੀ। ਆਸਟਿਨ ਨੇ ਆਪਣੇ ਹਾਲੀਆ ਅਮਰੀਕੀ ਦੌਰੇ ਦੌਰਾਨ ਜਨਰਲ ਰਾਵਤ ਨਾਲ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਲਈ ਵੱਡਾ ਨੁਕਸਾਨ ਹੈ।


Anuradha

Content Editor

Related News