ਅਮਰੀਕੀ ਰਾਸ਼ਟਰਪਤੀ ਚੋਣ ਤੋਂ 2 ਹਫ਼ਤੇ ਪਹਿਲਾਂ 2.1 ਕਰੋੜ ਨਾਗਰਿਕਾਂ ਨੇ ਪਾਈ ਵੋਟ
Wednesday, Oct 23, 2024 - 11:06 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 2 ਹਫਤੇ ਪਹਿਲਾਂ ਹੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜ਼ੋਰਦਾਰ ਚੋਣ ਮੁਹਿੰਮ ਦੌਰਾਨ ਘੱਟੋ-ਘੱਟ 2.1 ਕਰੋੜ ਅਮਰੀਕੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਹਨ। ਫਲੋਰੀਡਾ ਯੂਨੀਵਰਸਿਟੀ ਦੀ ਚੋਣ ਪ੍ਰਯੋਗਸ਼ਾਲਾ ਦੇ ਅੰਕੜਿਆਂ ਅਨੁਸਾਰ, ਲਗਭਗ 78 ਲੱਖ ਵੋਟਰਾਂ ਨੇ ਸ਼ੁਰੂਆਤੀ ਵਿਅਕਤੀਗਤ ਵੋਟਿੰਗ ਰਾਹੀਂ ਵੋਟ ਪਾਈ ਹੈ, ਜਦੋਂ ਕਿ ਬਾਕੀ 1.3 ਕਰੋੜ ਵੋਟਾਂ ਪੋਸਟਲ ਬੈਲਟ ਰਾਹੀਂ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਜਗਰੂਪ ਬਰਾੜ 7ਵੀਂ ਵਾਰ ਬ੍ਰਿਟਿਸ਼ ਕੋਲੰਬੀਆ ’ਚ ਬਣੇ ਵਿਧਾਇਕ, ਬਠਿੰਡਾ 'ਚ ਖ਼ੁਸ਼ੀ ਦਾ ਮਾਹੌਲ
ਭਾਰਤ 'ਚ ਹੋਣ ਵਾਲੀਆਂ ਆਮ ਚੋਣਾਂ 'ਚ, ਜਿੱਥੇ ਵੋਟਿੰਗ ਤੋਂ 36 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ, ਉਥੇ ਹੀ ਇਸ ਦੇ ਉਲਟ ਅਮਰੀਕਾ 'ਚ ਚੋਣ ਪ੍ਰਚਾਰ ਅਤੇ ਵੋਟਿੰਗ ਘੱਟੋ-ਘੱਟ 4 ਹਫਤਿਆਂ ਤੱਕ ਨਾਲੋ-ਨਾਲ ਚੱਲਦੀ ਰਹਿੰਦੀ ਹੈ। ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਤੂ ਦਾ ਫੈਸਲਾ ਸੱਤ ਰਾਜਾਂ- ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਦੇ ਨਤੀਜਿਆਂ ਦੇ ਆਧਾਰ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਹਮਾਸ ਦੇ ਹਮਲੇ ’ਚ ਬਚੀ ਇਜ਼ਰਾਈਲੀ ਕੁੜੀ ਨੇ 22ਵੇਂ ਜਨਮ ਦਿਨ ’ਤੇ ਕੀਤੀ ਖੁਦਕੁਸ਼ੀ
ਅਮਰੀਕਾ ਵਿੱਚ ਸ਼ੁਰੂਆਤੀ ਵੋਟਿੰਗ ਅਮਰੀਕੀ ਵੋਟਰਾਂ ਲਈ ਇੱਕ ਵਿਲੱਖਣ ਵਿਵਸਥਾ ਹੈ, ਜਿਸ ਵਿੱਚ ਵੋਟਰ ਜਾਂ ਤਾਂ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਂਦੇ ਹਨ, ਜਿਸ ਦੀ ਤੁਲਨਾ ਕੁੱਝ ਮਾਈਨਿਆਂ ਵਿਚ ਭਾਰਤ ਦੇ ਪੋਸਟਲ ਬੈਲਟ ਨਾਲ ਕੀਤੀ ਜਾ ਸਕਦੀ ਜਾਂਦੀ ਹੈ, ਜਾਂ ਨਿਰਧਾਰਤ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਵੋਟ ਪਾਉਂਦੇ ਹਨ, ਜੋ ਕਈ ਰਾਜਾਂ ਵਿੱਚ ਅਸਲ ਵੋਟਿੰਗ ਦਿਨ ਤੋਂ ਕੁੱਝ ਪਹਿਲਾਂ ਹਫ਼ਤੇ ਪਹਿਲਾਂ ਖੁੱਲ੍ਹਦੇ ਹਨ। ਫਲੋਰੀਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਦੇ ਅਨੁਸਾਰ, ਏਸ਼ੀਆਈ ਅਮਰੀਕੀਆਂ ਵਿੱਚ ਸ਼ੁਰੂਆਤੀ ਵੋਟਿੰਗ ਸਿਰਫ 1.7 ਫ਼ੀਸਦੀ ਹੈ। ਹਾਲਾਂਕਿ ਕਈ ਥਾਵਾਂ 'ਤੇ ਕਈ ਭਾਰਤੀ ਅਮਰੀਕੀ ਆਪਣੀ ਵੋਟ ਪਾਉਣ ਲਈ ਕਤਾਰਾਂ 'ਚ ਖੜ੍ਹੇ ਨਜ਼ਰ ਆਏ।
ਇਹ ਵੀ ਪੜ੍ਹੋ: ਕਜ਼ਾਨ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8