ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ

Thursday, May 26, 2022 - 09:57 AM (IST)

ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ

ਵਾਸ਼ਿੰਗਟਨ (ਵਿਸ਼ੇਸ਼)- ਅਮਰੀਕਾ ਵਿਚ ਬੰਦੂਕ ਖਰੀਦਣਾ ਓਨਾਂ ਹੀ ਸੌਖਾ ਹੈ ਜਿੰਨਾ ਸੌਖਾ ਭਾਰਤ ਵਿਚ ਆਲੂ-ਪਿਆਜ਼ ਖਰੀਦਣਾ। ਇਕ ਸਰਵੇ ਵਿਚ ਹੈਰਾਨ ਕਰਨ ਵਾਲਾ ਇਹ ਤੱਥ ਸਾਹਮਣੇ ਆਇਆ ਕਿ ਹਰੇਕ 100 ਅਮਰੀਕੀਆਂ ਕੋਲ 120.5 ਬੰਦੂਕਾਂ ਹਨ। ਇਸ ਤਰ੍ਹਾਂ ਅਮਰੀਕਾ ਦੀ ਜਿੰਨੀ ਆਬਾਦੀ ਹੈ, ਉਸ ਨਾਲੋਂ ਕਿਤੇ ਜ਼ਿਆਦਾ ਉਥੇ ਬੰਦੂਕਾਂ-ਪਿਸਤੌਲਾਂ ਆਦਿ ਹਥਿਆਰ ਘਰ-ਘਰ ਵਿਚ ਹਨ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਬੈਲਜ਼ੀਅਮ ਦੀ ਵਧੀ ਚਿੰਤਾ, ਮਰੀਜ਼ਾਂ ਲਈ ਲਾਜ਼ਮੀ ਕੀਤਾ 21 ਦਿਨ ਦਾ ਕੁਆਰੰਟਾਈਨ

ਸਾਲ 2020 ਵਿਚ ਅਮਰੀਕਾ ਦੀ ਆਬਾਦੀ ਲਗਭਗ 33 ਕਰੋੜ ਸੀ। ਛੋਟੇ ਹਥਿਆਰਾਂ ਲਈ ਕੀਤੇ ਗਏ ਇਕ ਸਰਵੇ ਵਿਚ ਪਤਾ ਲੱਗਾ ਕਿ ਅਮਰੀਕਾ ਵਿਚ 2020 ਵਿਚ 40 ਕਰੋੜ ਬੰਦੂਕਾਂ ਸਨ। ਇਸਦੇ ਉਲਟ ਦੁਨੀਆ ਦੀ ਸਭ ਤੋਂ ਜ਼ਿਆਦਾ ਤਾਕਤਵਰ ਸਮਝੀ ਜਾਣ ਵਾਲੀ ਅਮਰੀਕੀ ਫੌਜ ਕੋਲ ਲਗਭਗ 45 ਲੱਖ ਬੰਦੂਕਾਂ ਹਨ। ਅਮਰੀਕੀ ਪੁਲਸ ਨੂੰ 10 ਲੱਖ ਬੰਦੂਕਾਂ ਜਾਂ ਰਾਇਫਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਦੂਸਰੇ ਸ਼ਬਦਾਂ ਵਿਚ ਅਮਰੀਕੀ ਫੌਜ ਤੋਂ ਕਿਤੇ ਜ਼ਿਆਦਾ ਬੰਦੂਕਾਂ ਅਮਰੀਕੀ ਨਾਗਰਿਕਾਂ ਕੋਲ ਹਨ।

ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ

ਸੀ. ਡੀ. ਸੀ. ਦੀ ਰਿਪੋਕਟ ਮੁਤਾਬਕ ਅਮਰੀਕਾ ਵਿਚ ਰੋਜ਼ਾਨਾ 53 ਲੋਕਾਂ ਦਾ ਗੋਲੀ ਮਾਰ ਕੇ ਕਤਲ ਹੁੰਦਾ ਹੈ। ਅਮਰੀਕਾ ਵਿਚ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਜਨਵਰੀ 2019 ਦਰਮਿਆਨ ਬੰਦੂਕਾਂ ਖ਼ਰੀਦੀਆਂ ਹਨ। ਨਵੀਆਂ ਬੰਦੂਕਾਂ ਖਰੀਦਣ ਵਾਲਿਆਂ ਵਿਚ 50 ਫੀਸਦੀ ਤੋਂ ਜ਼ਿਆਦਾ ਔਰਤਾਂ ਹਨ। ਇਨ੍ਹਾਂ ਵਿਚ 40 ਫੀਸਦੀ ਅਸ਼ਵੇਤ ਨਾਗਰਿਕ ਹਨ। ਸਾਲ 2009 ਤੋਂ ਹੁਣ ਤੱਕ ਲਗਭਗ 275 ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ 1500 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਦੇਸ਼ ਵਿਚ ਗੋਲੀ ਮਾਰ ਕੇ ਹੱਤਿਆ ਦੇ ਮਾਮਲਿਆਂ ਵਿਚ 43 ਫੀਸਦੀ ਦਾ ਵਾਧਾ ਹੋਇਆ ਹੈ। 2021 ਦੀ ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਵਿਚ ਸਭ ਤੋਂ ਜ਼ਿਆਦਾ ਲੋਕ ਗੋਲੀਆਂ ਨਾਲ ਜ਼ਖਮੀ ਹੋਏ। ਇਨ੍ਹਾਂ ਵਿਚੋਂ ਵੀ ਜ਼ਿਆਦਾਤਰ ਬੱਚੇ ਹਨ। ਸਾਲ 2020 ਵਿਚ ਗੋਲੀ ਮਾਰ ਕੇ ਹੱਤਿਆ ਦੇ ਮਾਮਲਿਆਂ ਵਿਚ 43 ਫੀਸਦੀ ਦਾ ਵਾਧਾ ਹੋਇਆ। ਕੁਲ 19 ਹਜ਼ਾਰ 384 ਲੋਕਾਂ ਦਾ ਮਰਡਰ ਹੋਇਆ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਬ੍ਰਿਸਬੇਨ 'ਚ 6 ਸਾਲਾ ਪੰਜਾਬੀ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਚੁੱਕੇ ਸਵਾਲ

ਭਾਰਤ 120ਵੇਂ, ਪਾਕਿ 22ਵੇਂ ਅਤੇ ਅਫਗਾਨਿਸਤਾਨ 63ਵੇਂ ਸਥਾਨ ’ਤੇ
ਆਮ ਨਾਗਰਿਕਾਂ ਦੇ ਹਥਿਆਰ ਰੱਖਣ ਦੇ ਮਾਮਲੇ ਵਿਚ ਭਾਰਤ 120ਵੇਂ ਸਥਾਨ ਹੈ। ਇਥੇ ਹਰ 100 ਲੋਕਾਂ ਵਿਚ ਸਿਰਫ 5.30 ਲੋਕਾਂ ਕੋਲ ਬੰਦੂਕ ਜਾਂ ਕੋਈ ਆਧੁਨਿਕ ਹਥਿਆਰ ਹਨ। ਕੁਲ ਅੰਕੜਿਆਂ ਵਿਚ ਦੇਖੀਏ ਤਾਂ 140 ਕਰੋੜ ਦੀ ਆਬਾਦੀ ਵਿਚ 7.11 ਕਰੋੜ ਹਥਿਆਰ ਹਨ। ਗੁਆਂਢੀ ਮੁਲਕ ਪਾਕਿਸਤਾਨ ਇਸ ਸੂਚੀ ਵਿਚ 22ਵੇਂ ਨੰਬਰ ’ਤੇ ਹੈ ਜਿਥੇ 22 ਕਰੋੜ ਦੀ ਆਬਾਦੀ ਕੋਲ 4 ਕਰੋੜ 39 ਲੱਖ ਤੋਂ ਜ਼ਿਆਦਾ ਹਥਿਆਰ ਹਨ। ਪਾਕਿਸਤਾਨ ਦੇ 100 ਨਾਗਰਿਕਾਂ ਵਿਚ 22.30 ਲੋਕਾਂ ਕੋਲ ਬੰਦੂਕਾਂ ਹਨ। ਅਫਗਾਨਿਸਤਾਨ 63ਵੇਂ ਸਥਾਨ ’ਤੇ ਹੈ। ਇਥੇ ਹਰ 100 ਆਮ ਨਾਗਰਿਕਾਂ ਵਿਚ 12.5 ਲੋਕਾਂ ਕੋਲ ਬੰਦੂਕਾਂ ਹਨ। 4 ਕਰੋੜ ਦੀ ਆਬਾਦੀ ਵਿਚ 40 ਲੱਖ ਤੋਂ ਜ਼ਿਆਦਾ ਹਥਿਆਰ ਹਨ। 144 ਕਰੋੜ ਦੀ ਆਬਾਦੀ ਵਾਲੇ ਚੀਨ ਵਿਚ ਹਰ 100 ਨਾਗਰਿਕਾਂ ਵਿਚਾਲੇ 3.60 ਬੰਦੂਕਾਂ ਹਨ। ਇਥੇ ਆਮ ਲੋਕਾਂ ਕੋਲ ਕੁਲ 4.97 ਕਰੋੜ ਹਥਿਆਰ ਹਨ। ਸ਼੍ਰੀਲੰਕਾ ਇਸ ਮਾਮਲੇ ਵਿਚ 169ਵੇਂ, ਮਿਆਂਮਾਰ 179ਵੇਂ, ਨੇਪਾਲ 184ਵੇਂ, ਭੂਟਾਨ 196ਵੇਂ ਅਤੇ ਬੰਗਲਾਦੇਸ਼ 212ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ: ਇਸ ਕਾਰਨ ਯੂਰਪ 'ਚ ਫੈਲਿਆ ਮੰਕੀਪੌਕਸ, ਰੇਵ ਪਾਰਟੀ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਇਆ ਅਜਿਹਾ ਖ਼ਦਸ਼ਾ

ਸਭ ਤੋਂ ਵੱਧ ਬੰਦੂਕਾਂ ਵਾਲੇ ਟਾਪ 10 ਦੇਸ਼

  • ਅਮਰੀਕਾ
  • ਫਾਕਲੈਂਡ ਆਈਲੈਂਡ
  • ਯਮਨ
  • ਨਿਊ ਕੈਲੇਡੋਨੀਆ
  • ਮਾਂਟੇਨੀਗ੍ਰੋ
  • ਸਰਬੀਆ
  • ਕੈਨੇਡਾ
  • ਉਰੁਗਵੇ
  • ਸਾਈਪ੍ਰਸ
  • ਫਿਨਲੈਂਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News