ਕਸ਼ਮੀਰ ''ਚ ਪੁਰਾਣੀ ਸਥਿਤੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ ''ਚ ਬਿੱਲ ਪੇਸ਼

Saturday, Dec 21, 2019 - 02:37 AM (IST)

ਕਸ਼ਮੀਰ ''ਚ ਪੁਰਾਣੀ ਸਥਿਤੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ ''ਚ ਬਿੱਲ ਪੇਸ਼

ਵਾਸ਼ਿੰਗਟਨ - ਅਮਰੀਕੀ ਕਾਂਗਰਸ 'ਚ ਪੇਸ਼ ਫੈਡਰਲ ਸਰਕਾਰ ਵਿੱਤ ਪੋਸ਼ਣ ਪੈਕੇਜ 'ਚ ਭਾਰਤ ਸਰਕਾਰ ਤੋਂ ਕਸ਼ਮੀਰ 'ਚ ਪੁਰਾਣੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਸਰਕਾਰ ਨੇ ਧਾਰਾ-370 ਦੇ ਪ੍ਰਾਵਧਾਨਾਂ ਨੂੰ ਖਤਮ ਕਰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਅਮਰੀਕੀ ਸੈਨੇਟ ਵੱਲੋਂ ਅਗਲੇ ਸਾਲ ਲਈ ਮਨਜ਼ੂਰੀ ਬਿੱਲ ਪੇਸ਼ ਕਰਨ ਮੌਕੇ ਸੈਨੇਟਰ ਕ੍ਰਿਸ ਵੈਨ ਹੋਲੇਨ ਨੇ ਵੀਰਵਾਰ ਨੂੰ ਆਖਿਆ ਕਿ (ਧਾਰਾ ਐੱਚ. ਆਰ.-1865) ਮੈਂ ਭਾਰਤ ਸਰਕਾਰ ਤੋਂ ਕਸ਼ਮੀਰ 'ਚ ਪੁਰਾਣੀ ਸਥਿਤੀ ਲਿਆਉਣ ਦੀ ਅਪੀਲ ਕਰਦਾ ਹੈ। ਸੈਨੇਟ ਅਤੇ ਹਾਊਸ ਆਫ ਰਿਪ੍ਰੈਜੇਂਟੇਟਿਵ ਵੱਲੋਂ ਪੇਸ਼ ਇਨ੍ਹਾਂ ਦੋਹਾਂ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜਣ ਤੋਂ ਪਹਿਲਾਂ ਇਕ ਰੂਪ ਦਿੱਤਾ ਜਾਵੇਗਾ।


author

Khushdeep Jassi

Content Editor

Related News