ਟਰੰਪ ਦੇ ਹੁਕਮ ''ਤੇ ਯਮਨ ''ਚ ਅਲਕਾਇਦਾ ਦਾ ਨੇਤਾ ਕਾਸਿਮ ਅਲ ਰਿਮੀ ਢੇਰ

02/07/2020 8:50:46 AM

ਯਮਨ/ ਵਾਸ਼ਿੰਗਟਨ— ਅਮਰੀਕਾ ਨੇ ਯਮਨ 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਅਲ ਕਾਇਦਾ ਇਨ ਅਰਬ ਪੈਨਿਸੁਲਾ ਦੇ ਸੰਸਥਾਪਕ ਅਤੇ ਅਲ ਕਾਇਦਾ ਦੇ ਨੇਤਾ ਕਾਸਿਮ ਅਲ ਰਿਮੀ ਨੂੰ ਢੇਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਅਮਰੀਕੀ ਹਮਲੇ 'ਚ ਅਲ ਕਾਇਦਾ ਨੇਤਾ ਅਯਿਮਾਨ ਅਲ ਜਵਾਹਿਰੀ ਵੀ ਮਾਰਿਆ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹੁਕਮ ਹੇਠ ਯਮਨ 'ਚ ਇਹ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਗਈ ਸੀ।


ਕਾਸਿਮ ਅਲ ਰਿਮੀ, ਜਿਹਾਦੀ ਸੰਗਠਨ ਅਲ ਕਾਇਦਾ ਇਨ ਅਰਬ ਪੈਨਿਸੁਲਾ ਦੀ ਅਗਵਾਈ 2015 ਤੋਂ ਕਰ ਰਿਹਾ ਸੀ। ਇਸ ਤੋਂ ਪਹਿਲਾਂ ਇਰਾਕ ਦੀ ਰਾਜਧਾਨੀ ਬਗਦਾਦ 'ਤੇ ਏਅਰ ਸਟ੍ਰਾਈਕ ਕਰ ਕੇ ਅਮਰੀਕਾ ਨੇ ਈਰਾਨ ਦੇ ਟਾਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਢੇਰ ਕਰ ਦਿੱਤਾ ਸੀ। ਅਮਰੀਕਾ ਦੇ ਇਸ ਕਦਮ ਨਾਲ ਖਾੜੀ ਖੇਤਰ 'ਚ ਤਣਾਅ ਕਾਫੀ ਵਧ ਗਿਆ ਸੀ। ਜਨਰਲ ਸੁਲੇਮਾਨੀ ਈਰਾਨ ਦੇ ਅਲ ਕੁਦਸ ਫੋਰਸ ਦਾ ਮੁਖੀ ਸੀ। ਸੁਲੇਮਾਨੀ ਨੂੰ ਬਗਦਾਦ ਦੇ ਕੌਮਾਂਤਰਰੀ ਹਵਾਈ ਅੱਡੇ 'ਤੇ ਅਮਰੀਕੀ ਹਵਾਈ ਹਮਲੇ 'ਚ ਮਾਰਿਆ ਗਿਆ ਸੀ।


Related News