ਮਿਡਟਰਮ ਚੋਣਾਂ ਮਗਰੋਂ ਵਾਸ਼ਿੰਗਟਨ ''ਚ ਅੰਨ੍ਹੇਵਾਹ ਫਾਇਰਿੰਗ ! 1 ਪੁਲਸ ਮੁਲਾਜ਼ਮ ਸਣੇ 4 ਦੀ ਮੌਤ

Thursday, Nov 05, 2026 - 10:00 AM (IST)

ਮਿਡਟਰਮ ਚੋਣਾਂ ਮਗਰੋਂ ਵਾਸ਼ਿੰਗਟਨ ''ਚ ਅੰਨ੍ਹੇਵਾਹ ਫਾਇਰਿੰਗ ! 1 ਪੁਲਸ ਮੁਲਾਜ਼ਮ ਸਣੇ 4 ਦੀ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਨੂੰ ਮਿਡਟਰਮ ਚੋਣਾਂ 'ਚ ਵੱਡੇ ਉਲਟਫੇਰ ਤੋਂ ਬਾਅਦ ਵਾਸ਼ਿੰਗਟਨ ਸੂਬੇ 'ਚ ਹੋਈ ਫਾਇਰਿੰਗ ਦੌਰਾਨ 1 ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 1 ਹੋਰ ਗੰਭੀਰ ਜ਼ਖ਼ਮੀ ਹੋਇਆ ਹੈ।

ਸਪੋਕੇਨ ਕਾਊਂਟੀ ਸ਼ੈਰਿਫ਼ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਦੁਪਹਿਰ ਸਪੋਕੇਨ ਦੇ ਦੱਖਣੀ ਇਲਾਕੇ 'ਚ ਸਥਿਤ ਇੱਕ ਛੋਟੇ ਖੇਤੀਬਾੜੀ ਵਾਲੇ ਇਲਾਕੇ 'ਸਪੈਂਗਲ' 'ਚ ਵਾਪਰੀ, ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਭੈਣ 'ਤੇ ਗੋਲ਼ੀ ਚਲਾ ਦਿੱਤੀ। ਜਦੋਂ ਪੀੜਤ ਔਰਤ ਨੇ ਆਪਣੇ ਗੁਆਂਢੀ ਨੂੰ ਦੱਸਿਆ ਕਿ ਉਸ ਦੇ ਭਰਾ ਨੇ ਉਸ 'ਤੇ ਗੋਲੀ ਚਲਾਈ ਹੈ ਤਾਂ ਗੁਆਂਢੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਹਾਰ ਗਏ ਟਰੰਪ ! ਹੁਣ ਨਹੀਂ ਕਰ ਸਕਣਗੇ 'ਮਨਮਰਜ਼ੀ', ਅਮਰੀਕਾ ਦੇ ਦੋਵਾਂ ਸਦਨਾਂ 'ਚ ਡੈਮੋਕ੍ਰੇਟਸ ਦੀ ਧਮਾਕੇਦਾਰ ਜਿੱਤ

ਫਾਇਰਿੰਗ ਦੀ ਸੂਚਨਾ ਮਿਲਣ ਮਗਰੋਂ ਜਦੋਂ SWAT ਟੀਮ ਅਤੇ ਡਿਪਟੀਆਂ ਨੇ ਘਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ, ਤਾਂ ਅੰਦਰੋਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਹੋ ਗਈ। ਇਸ ਫਾਇਰਿੰਗ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਇੱਕ ਨੌਜਵਾਨ ਡਿਪਟੀ ਨੇ ਮੰਗਲਵਾਰ ਰਾਤ ਹਸਪਤਾਲ 'ਚ ਦਮ ਤੋੜ ਦਿੱਤਾ। ਉਸ ਦੇ ਪਰਿਵਾਰ 'ਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ, ਜਦਕਿ ਇਕ ਹੋਰ ਅਧਿਕਾਰੀ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਬੇਹੱਦ ਨਾਜ਼ੁਕ ਹੈ ਤੇ ਉਸ ਨੂੰ ਲਾਈਫ਼ ਸਪੋਰਟ 'ਤੇ ਰੱਖਿਆ ਗਿਆ ਹੈ। ਉਸ ਦੇ ਵੀ ਬਚਣ ਦੀ ਉਮੀਦ ਬਹੁਤ ਘੱਟ ਹੈ। 

ਪੁਲਸ ਦੀ ਜਵਾਬੀ ਫਾਇਰਿੰਗ ਤੋਂ ਬਾਅਦ ਘਰ ਦੇ ਅੰਦਰੋਂ ਸ਼ੱਕੀ ਹਮਲਾਵਰ ਮ੍ਰਿਤਕ ਮਿਲਿਆ। ਇਸ ਤੋਂ ਇਲਾਵਾ ਘਰ ਦੇ ਅੰਦਰੋਂ ਇੱਕ ਹੋਰ ਵਿਅਕਤੀ ਅਤੇ ਵਿਹੜੇ 'ਚੋਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਜ਼ਖ਼ਮੀ ਔਰਤ ਫਿਲਹਾਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ ਅਤੇ ਉਸ ਦੀ ਜਾਨ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰਨ 'ਚ ਲੱਗੇ ਹੋਏ ਹਨ ਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਆਖ਼ਿਰ ਮੁਲਜ਼ਮ ਨੇ ਫਾਇਰਿੰਗ ਕਿਉਂ ਕੀਤੀ।

ਇਹ ਵੀ ਪੜ੍ਹੋ- Breaking News ; 'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News