ਨਾਟੋ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਨੇ ਜਲ ਸੈਨਾ ਦੇ 6 ਜਹਾਜ਼ ਕੀਤੇ ਤਾਇਨਾਤ

Tuesday, Mar 29, 2022 - 11:49 AM (IST)

ਨਾਟੋ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਨੇ ਜਲ ਸੈਨਾ ਦੇ 6 ਜਹਾਜ਼ ਕੀਤੇ ਤਾਇਨਾਤ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਹੈ ਕਿ ਉਹ ਪੂਰਬੀ ਯੂਰਪ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਲੈਕਟ੍ਰਾਨਿਕ ਯੁੱਧ ਵਿੱਚ ਮਾਹਰ 6 ਜਲ ਸੈਨਾ ਦੇ ਜਹਾਜ਼ ਤਾਇਨਾਤ ਕਰ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਪੂਰਬੀ ਯੂਰਪ 'ਚ ਕਰੀਬ 240 ਮਰੀਨਾਂ ਨੂੰ ਤਾਇਨਾਤ ਕਰ ਰਿਹਾ ਹੈ।

ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਵਾਸ਼ਿੰਗਟਨ ਸੂਬੇ ਵਿਚ ਜਲ ਸੈਨਾ ਅੱਡੇ ਵਿਡਬੇ ਆਈਲੈਂਡ 'ਤੇ ਸਥਿਤ EA-18G "ਗਰੋਲਰ" ਜਹਾਜ਼ ਸੋਮਵਾਰ ਨੂੰ ਜਰਮਨੀ ਦੇ ਸਪਾਂਗਡਾਹਲੇਮ ਹਵਾਈ ਅੱਡੇ 'ਤੇ ਪਹੁੰਚਣਗੇ, ਜਿੱਥੇ ਉਹ ਤਾਇਨਾਤ ਕੀਤੇ ਜਾਣਗੇ। ਪੈਂਟਾਗਨ ਦੇ ਬੁਲਾਰੇ ਅਨੁਸਾਰ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਯੂਕ੍ਰੇਨ ਯੁੱਧ ਵਿੱਚ ਨਹੀਂ ਕੀਤੀ ਜਾਵੇਗੀ। ਇਸ ਦੌਰਾਨ, ਇੱਕ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਅੰਦਰੂਨੀ ਅਮਰੀਕੀ ਖੁਫੀਆ ਮੁਲਾਂਕਣ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਯੂਕ੍ਰੇਨ ਵਿੱਚ ਜ਼ਮੀਨੀ ਪੱਧਰ 'ਤੇ ਸਥਿਤੀ ਵਿਚ ਬਹੁਤ ਘੱਟ ਬਦਲਾਅ ਆਇਆ ਹੈ।


author

cherry

Content Editor

Related News