''ਚੀਨੀ ਉਪਗ੍ਰਹਿ ਕਰ ਰਹੇ ਹੂਤੀਆਂ ਦਾ ਸਮਰਥਨ !'' US ਸਟੇਟ ਡਿਪਾਰਟਮੈਂਟ ਨੇ ਲਗਾਏ ਗੰਭੀਰ ਇਲਜ਼ਾਮ
Friday, Apr 18, 2025 - 10:55 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਇਕ ਵਾਰ ਫ਼ਿਰ ਤੋਂ ਚੀਨ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਚੀਨ ਦੇ 'ਚੈਂਗ ਗੁਆਂਗ ਸੈਟੇਲਾਈਟ ਈਰਾਨ ਸਮਰਥਿਤ ਹੂਤੀ ਸੰਗਠਨ ਦੀ ਅਮਰੀਕਾ ਦੇ ਸਾਥੀਆਂ 'ਤੇ ਹਮਲਾ ਕਰਨ 'ਚ ਮਦਦ ਕਰ ਰਹੇ ਹਨ।
ਇਸ ਤੋਂ ਇਲਾਵਾ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਚੀਨੀ ਸੈਟੇਲਾਈਟ ਹੂਤੀਆਂ ਨੂੰ ਅਮਰੀਕੀ ਜੰਗੀ ਬੇੜਿਆਂ ਤੇ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਲ਼ਈ ਸੈਟੇਲਾਈਟ ਤਸਵੀਰਾਂ ਵੀ ਭੇਜ ਰਹੇ ਸਨ।
ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਇਸ ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਟੈਮੀ ਬਰੂਸ ਨੇ ਦੱਸਿਆ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਚੀਨ ਦੀ ਚੈਂਗ ਗੁਆਂਗ ਸੈਟੇਲਾਈਟ ਟੈਕਨਾਲੌਜੀ ਕੰਪਨੀ ਲਿਮੀਟਿਡ ਸਿੱਧੇ ਤੌਰ 'ਤੇ ਈਰਾਨ ਸਮਰਥਿਤ ਹੂਤੀ ਅੱਤਵਾਦੀ ਸੰਗਠਨ ਨੂੰ ਸਮਰਥਨ ਕਰਦੀ ਹੈ ਤੇ ਅਮਰੀਕੀ ਅੱਡਿਆਂ ਤੇ ਸਾਥੀਆਂ 'ਤੇ ਹਮਲਾ ਕਰਨ 'ਚ ਸਾਥ ਦਿੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚਾਹੇ ਚੀਨ ਆਪਣੇ ਆਪ ਨੂੰ ਸ਼ਾਂਤੀ ਦੂਤ ਹੋਣ ਦਾ ਦਿਖਾਵਾ ਕਰਦਾ ਹੈ, ਪਰ ਉਹ ਅਕਸਰ ਹੀ ਰੂਸ, ਉੱਤਰੀ ਕੋਰੀਆ ਤੇ ਈਰਾਨ ਵਰਗੇ ਦੇਸ਼ਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦਾ ਲਗਾਤਾਰ ਅਜਿਹਾ ਕਰਦੇ ਰਹਿਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- 'ਕੁੱਤੇ' ਪਿੱਛੇ ਪੈ ਗਈ ED ਦੀ ਰੇਡ ! ਪੋਸਟ ਪਾ ਕੇ ਕਸੂਤਾ ਫ਼ਸਿਆ ਮਾਲਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e