ਅਮਰੀਕਾ: ਕਾਬੁਲ ਬੰਬ ਧਮਾਕੇ ''ਚ ਮਾਰੇ ਗਏ ਸੈਨਿਕ ਦੀ ਮਾਂ ਨੇ ਫਿਊਨਰਲ ਲਈ ਦਿੱਤਾ ਟਰੰਪ ਨੂੰ ਸੱਦਾ

Wednesday, Sep 08, 2021 - 11:09 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਪਿਛਲੇ ਮਹੀਨੇ ਕਾਬੁਲ ਵਿਖੇ ਹੋਏ ਬੰਬ ਧਮਾਕੇ 'ਚ ਮਾਰੇ ਗਏ ਅਮਰੀਕੀ ਸੈਨਿਕ ਦੀ ਮਾਂ ਨੇ ਆਪਣੇ ਪੁੱਤਰ ਦੀਆਂ ਅੰਤਮ ਰਸਮਾਂ 'ਚ ਸ਼ਾਮਲ ਹੋਣ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ੋਸ਼ਲ ਮੀਡੀਆ ਰਾਹੀਂ ਸੱਦਾ ਦਿੱਤਾ। ਇਹ ਸੈਨਿਕ ਕਰੀਮ ਨਿਕੋਈ, ਅਗਸਤ 'ਚ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਦੌਰਾਨ ਮਾਰੇ ਗਏ ਅਮਰੀਕੀ ਸਰਵਿਸ ਮੈਂਬਰਾਂ ਵਿੱਚੋਂ ਇੱਕ ਹੈ। ਇਸ ਮਹਿਲਾ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਬੱਚੇ ਦੇ ਅੰਤਿਮ ਸੰਸਕਾਰ ਲਈ ਸੱਦਾ ਦਿੰਦਿਆਂ ਫੇਸਬੁੱਕ 'ਤੇ ਲਿਖਿਆ ਕਿ ਟਰੰਪ ਦਾ ਅੰਤਮ ਸਸਕਾਰ 'ਚ ਸ਼ਾਮਲ ਹੋਣਾ ਉਹਨਾਂ ਲਈ ਇੱਕ ਸਨਮਾਨ ਹੋਵੇਗਾ।

ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ


ਸੈਨਿਕ ਕਰੀਮ ਨਿਕੋਈ ਦੀ ਮਾਂ ਸ਼ਾਨਾਂ ਚੈਪਲ ਨੇ 2 ਸਤੰਬਰ ਨੂੰ ਉਸਨੇ ਆਪਣੇ ਫੇਸਬੁੱਕ ਪੇਜ਼ 'ਤੇ ਟਰੰਪ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ ਮੈਨੂੰ ਚੰਗਾ ਲੱਗੇਗਾ ਜੇ ਮੇਰੇ ਰਾਸ਼ਟਰਪਤੀ (ਤੁਸੀਂ ਮਿਸਟਰ ਟਰੰਪ) ਮੇਰੇ  ਬੱਚੇ ਲਾਂਸ ਸੀ. ਪੀ. ਐੱਲ. ਕਰੀਮ ਨਿਕੋਈ ਦੀਆਂ ਅੰਤਮ ਰਸਮਾਂ ਵੇਲੇ ਮੌਜੂਦ ਹੋ ਸਕਦੇ ਹੋਵੋ। ਉਸਨੇ ਅੱਗੇ ਕਿਹਾ ਕਿ ਅਮਰੀਕਾ ਦੇ ਅਸਲ ਰਾਸ਼ਟਰਪਤੀ ਟਰੰਪ ਨੂੰ ਮਿਲਣਾ ਬਹੁਤ ਸਨਮਾਨ ਦੀ ਗੱਲ ਹੋਵੇਗੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਤੇ ਅਮਰੀਕਾ ਤੁਹਾਨੂੰ ਪਿਆਰ ਕਰਦਾ ਹੈ। ਇਸ ਸੱਦੇ ਦਾ ਜਵਾਬ ਦਿੰਦਿਆਂ ਟਰੰਪ ਨੇ ਆਪਣੀ ਸੇਵ ਅਮਰੀਕਾ ਪੀ. ਏ. ਸੀ. ਦੇ ਇੱਕ ਈਮੇਲ ਰਾਹੀਂ  ਸ਼ਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਉਹਨਾਂ ਨੂੰ ਪਿਆਰ ਕਰਦਾ ਹੈ ਤੇ ਖਾਸ ਕਰਕੇ ਕਰੀਮ ਨੂੰ ਪਰ ਟਰੰਪ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਨਿਕੋਈ ਦੀ ਅੰਤਮ ਸੰਸਕਾਰ ਸੇਵਾ 'ਚ ਸ਼ਾਮਲ ਹੋਵੇਗਾ ਜਾਂ ਨਹੀਂ ਜੋ ਕਿ 18 ਸਤੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਕਰੀਮ ਨਿਕੋਈ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਰਾਸ਼ਟਰਪਤੀ ਬਾਈਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦਕਿ ਟਰੰਪ ਨੇ ਕਿਹਾ ਕਿ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਤੁਹਾਡਾ ਪੁੱਤਰ ਕਰੀਮ ਹੁਣ ਤੁਹਾਡੇ ਨਾਲ ਹੁੰਦਾ।

ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News