ਕੋਰੋਨਾ ਪਾਬੰਦੀ : ਟਰੰਪ ਸਰਕਾਰ ਨੇ ਕਰੀਬ 9,000 ਪ੍ਰਵਾਸੀ ਬੱਚਿਆਂ ਨੂੰ ਕੱਢਿਆ ਦੇਸ਼ ''ਚੋਂ ਬਾਹਰ

Sunday, Sep 13, 2020 - 06:21 PM (IST)

ਕੋਰੋਨਾ ਪਾਬੰਦੀ : ਟਰੰਪ ਸਰਕਾਰ ਨੇ ਕਰੀਬ 9,000 ਪ੍ਰਵਾਸੀ ਬੱਚਿਆਂ ਨੂੰ ਕੱਢਿਆ ਦੇਸ਼ ''ਚੋਂ ਬਾਹਰ

ਵਾਸ਼ਿੰਗਟਨ (ਬਿਊਰੋ): ਸੰਯੁਕਤ ਰਾਜ ਅਮਰੀਕਾ ਦੀ ਸਰਹੱਦ 'ਤੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਕੋਰੋਨਾਵਾਇਰਸ ਪਾਬੰਦੀਆਂ ਦੇ ਤਹਿਤ ਲੱਗਭਗ 9,000 ਪ੍ਰਵਾਸੀ ਬੱਚਿਆਂ ਨੂੰ ਅਦਾਲਤ ਦੀ ਸੁਣਵਾਈ ਦੇ ਬਿਨਾਂ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸ਼ੁੱਕਰਵਾਰ ਨੂੰ ਅਮਰੀਕੀ ਸਰਹੱਦੀ ਗਸ਼ਤ ਦੇ ਡਿਪਟੀ ਪ੍ਰਮੁੱਖ ਰਾਉਲ ਓਰਟੀਜ਼ ਵੱਲੋਂ ਆਈ ਇਕ ਅਦਾਲਤੀ ਘੋਸ਼ਣਾ ਨੇ ਦੇਸ਼ ਵਿਚ ਗੈਰ ਪ੍ਰਵਾਸੀ ਬੱਚਿਆਂ ਦੀ ਗਿਣਤੀ ਦਾ ਖੁਲਾਸਾ ਕੀਤਾ। ਇਹ ਗਿਣਤੀ ਇਸ ਤੋਂ ਪਹਿਲਾਂ ਜਨਤਾ ਦੇ ਲਈ ਜਾਰੀ ਨਹੀਂ ਕੀਤੀ ਗਈ ਸੀ।

ਟਰੰਪ ਪ੍ਰਸ਼ਾਸਨ ਨੇ 20 ਮਾਰਚ ਨੂੰ ਸਰਹੱਦ 'ਤੇ ਨਵੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਲਈ ਪਬਲਿਕ ਹੈਲਥ ਕਾਨੂੰਨ ਲਾਗੂ ਕੀਤਾ ਸੀ। ਰਾਊਲ ਓਰਟੀਜ਼ ਦੇ ਮੁਤਾਬਕ, 20 ਮਾਰਚ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਏਜੰਸੀ ਨੇ 1 ਲੱਖ 59 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਇਸ ਅੰਕੜੇ ਵਿਚ ਇਕੱਲੇ ਯਾਤਰਾ ਕਰ ਰਹੇ 8,800 ਬੱਚੇ ਸ਼ਾਮਲ ਸਨ ਅਤੇ 7,600 ਦੇ ਨਾਲ ਪਰਿਵਾਰ ਦੇ ਮੈਂਬਰ ਸਨ। ਸੀ.ਬੀ.ਐੱਸ. ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਬਾਰਡਰ ਪੈਟਰੋਲ ਦੇ ਅਧਿਕਾਰੀਆਂ ਦੀ ਫਾਈਲਿੰਗ ਵੱਲੋਂ ਉਹਨਾਂ ਲੋਕਾਂ ਦੇ ਬਾਰੇ ਵਿਚ ਨਵੇਂ ਵੇਰਵੇ ਪਤਾ ਚੱਲੇ ਹਨ, ਜਿਹਨਾਂ ਨੂੰ ਜਨਤਕ ਸਿਹਤ ਪਾਬੰਦੀਆਂ ਦੇ ਤਹਿਤ ਅਮਰੀਕਾ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ ਜਾਂ ਦੇਸ਼ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਤਾਲਾਬੰਦੀ ਖਿਲਾਫ਼ ਪ੍ਰਦਰਸ਼ਨ, 74 ਗ੍ਰਿਫ਼ਤਾਰ ਅਤੇ 176 'ਤੇ ਜੁਰਮਾਨੇ 

ਕੋਰੋਨਾਵਾਇਰਸ ਪਾਬੰਦੀਆਂ ਦੀ ਇਕ ਵਿਵਾਦਮਈ ਪਹਿਲ 'ਤੇ ਹਾਲ ਹੀ ਵਿਚ ਆਏ ਅਦਾਲਤ ਦੇ ਫੈਸਲੇ 'ਤੇ ਸਰਕਾਰ ਦੀ ਅਪੀਲ ਦੇ ਤਹਿਤ ਇਹ ਘੋਸ਼ਣਾ ਫਾਈਲ ਕੀਤੀ ਗਈ ਸੀ ਕਿ ਲਾਈਸੈਂਸ ਅਤੇ ਨਿਗਰਾਨੀ ਸਹੂਲਤਾਂ ਦੀ ਬਜਾਏ ਪ੍ਰਵਾਸੀ ਬੱਚਿਆਂ ਨੂੰ ਹਿਰਾਸਤ ਵਿਚ ਲੈ ਕੇ ਹੋਟਲਾਂ ਵਿਚ ਰੱਖਣ ਦਾ ਵਿਚਾਰ ਹੈ। ਪ੍ਰਵਾਸੀ ਅਤੇ ਸਿਵਲ ਅਧਿਕਾਰਾਂ ਦੇ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਲੁਕਿਆ ਹੋਇਆ ਗੁਪਤ ਸਿਸਟਮ ਬੱਚਿਆਂ ਦੀ ਜਾਨ ਖਤਰੇ ਵਿਚ ਪਾ ਰਿਹਾ ਹੈ। ਸਖਤ ਇਮੀਗ੍ਰੇਸ਼ਨ ਪਾਬੰਦੀਆਂ ਲਾਉਣ ਦੇ ਨਾਮ 'ਤੇ ਜਨਤਕ ਸਿਹਤ ਦੇ ਦਾਅਵਿਆਂ ਦੀ ਆਲੋਚਨਾ ਕੀਤੀ ਜਾ ਰਹੀ ਹੈ। 


author

Vandana

Content Editor

Related News