ਮਿਲਿਆ ਯੂਰੇਨੀਅਮ ਦਾ ਭੰਡਾਰ ! ਸਾਊਦੀ ਅਰਬ ਦੇ ਹੱਥ ਲੱਗਾ ਕਰੋੜਾਂ ਦਾ 'ਖ਼ਜ਼ਾਨਾ'

Tuesday, Sep 15, 2026 - 12:05 PM (IST)

ਮਿਲਿਆ ਯੂਰੇਨੀਅਮ ਦਾ ਭੰਡਾਰ ! ਸਾਊਦੀ ਅਰਬ ਦੇ ਹੱਥ ਲੱਗਾ ਕਰੋੜਾਂ ਦਾ 'ਖ਼ਜ਼ਾਨਾ'

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਨੇ ਇਸਲਾਮ ਦੇ ਪਵਿੱਤਰ ਸ਼ਹਿਰ ਮਦੀਨਾ ਵਿੱਚ ਯੂਰੇਨੀਅਮ ਅਤੇ ਦੁਰਲੱਭ ਖਣਿਜਾਂ ਦੇ ਵਿਸ਼ਾਲ ਭੰਡਾਰ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ। ਸਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲਅਜੀਜ਼ ਬਿਨ ਸਲਮਾਨ ਅਨੁਸਾਰ ਮਦੀਨਾ ਦੇ 'ਜਬਲ ਸਈਅਦ' ਪ੍ਰੋਜੈਕਟ ਦੇ ਭੂ-ਵਿਗਿਆਨਕ ਸਰਵੇਖਣ ਦੌਰਾਨ ਲਗਭਗ 11 ਕਰੋੜ ਟਨ (110 ਮਿਲੀਅਨ ਟਨ) ਕੱਚੀ ਧਾਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਵਿੱਚ ਯੂਰੇਨੀਅਮ ਅਤੇ ਭਾਰੀ ਦੁਰਲੱਭ ਖਣਿਜਾਂ ਦੀ ਉੱਚ ਮਾਤਰਾ ਮਿਲੀ ਹੈ।

ਰਿਪੋਰਟਾਂ ਅਨੁਸਾਰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ 11 ਕਰੋੜ ਟਨ ਸ਼ੁੱਧ ਯੂਰੇਨੀਅਮ ਨਹੀਂ ਹੈ, ਸਗੋਂ ਇਹ ਯੂਰੇਨੀਅਮ ਅਤੇ ਰੇਅਰ ਅਰਥ ਤੱਤਾਂ ਦੀ ਉੱਚ ਮਾਤਰਾ ਵਾਲੀ ਕੁੱਲ ਅਨੁਮਾਨਿਤ ਕੱਚੀ ਧਾਤ ਹੈ। ਇਹ ਖੋਜ ਸਊਦੀ ਅਰਬ ਦੀ 'ਵੀਜ਼ਨ 2030'ਰਣਨੀਤੀ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ, ਜਿਸ ਤਹਿਤ ਦੇਸ਼ ਆਪਣੀ ਅਰਥਵਿਵਸਥਾ ਦੀ ਤੇਲ 'ਤੇ ਨਿਰਭਰਤਾ ਘਟਾ ਕੇ ਖਣਨ, ਨਵਿਆਉਣਯੋਗ ਊਰਜਾ ਅਤੇ ਨਾਗਰਿਕ ਪਰਮਾਣੂ ਊਰਜਾ ਵਰਗੇ ਖੇਤਰਾਂ ਵਿੱਚ ਨਿਵੇਸ਼ ਵਧਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆ ਦੀ 'ਵਨ ਨੇਸ਼ਨ' ਪਾਰਟੀ ਵੱਲੋਂ 26 ਦੇਸ਼ਾਂ 'ਤੇ ਪਾਬੰਦੀ ਅਤੇ 7.5 ਲੱਖ ਪ੍ਰਵਾਸੀ ਘਟਾਉਣ ਦਾ ਐਲਾਨ

ਇਹ ਦਾਅਵਾ ਇਸ ਲਈ ਵੀ ਅਹਿਮ ਹੈ ਕਿਉਂਕਿ ਸਊਦੀ ਅਰਬ ਆਪਣੇ ਨਾਗਰਿਕ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਵਿਕਸਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜਿਸ ਲਈ ਅਮਰੀਕਾ ਅਤੇ ਸਊਦੀ ਅਰਬ ਵਿਚਾਲੇ ਸਹਿਯੋਗ ਨੂੰ ਲੈ ਕੇ ਗੱਲਬਾਤ ਤੇ ਸਮਝੌਤੇ ਵੀ ਹੋਏ ਹਨ। ਇਸ ਤੋਂ ਇਲਾਵਾ ਰੇਅਰ ਅਰਥ ਐਲੀਮੈਂਟਸ ਦੀ ਵਰਤੋਂ ਇਲੈਕਟ੍ਰਾਨਿਕਸ, ਇਲੈਕਟ੍ਰਿਕ ਵਾਹਨਾਂ (EVs), ਪਵਨ ਊਰਜਾ, ਰੱਖਿਆ ਉਪਕਰਣਾਂ ਅਤੇ ਹਾਈ-ਟੈਕ ਉਦਯੋਗਾਂ ਵਿੱਚ ਹੁੰਦੀ ਹੈ। ਮਦੀਨਾ ਵਰਗੇ ਰਣਨੀਤਕ ਅਤੇ ਇਤਿਹਾਸਕ ਖੇਤਰ ਵਿੱਚ ਇਹ ਖੋਜ ਸਾਹਮਣੇ ਆਉਣ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਧਿਆਨ ਖਿੱਚਿਆ ਗਿਆ ਹੈ। ਇਹ ਖੋਜ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਮਿਡਲ ਈਸਟ ਵਿਚ ਸੁਰੱਖਿਆ ਅਤੇ ਪਰਮਾਣੂ ਪ੍ਰੋਗਰਾਮਾਂ ਨੂੰ ਲੈਕੇ ਤਣਾਅ ਬਰਕਰਾਰ ਹੈ।

ਯੂਰੇਨੀਅਮ ਦੀ ਵਰਤੋਂ

ਯੂਰੇਨੀਅਮ ਇੱਕ ਅਜਿਹੀ ਧਾਤ ਹੈ ਜਿਸਦੀ ਦੁਨੀਆ ਭਰ ਵਿੱਚ ਬਹੁਤ ਮੰਗ ਹੈ। ਇਸਦੀ ਵਰਤੋਂ ਖਾਸ ਤੌਰ 'ਤੇ ਪ੍ਰਮਾਣੂ ਊਰਜਾ ਉਤਪਾਦਨ ਅਤੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ। ਯੂਰੇਨੀਅਮ ਨੂੰ 60 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰਿਤ ਊਰਜਾ ਦੇ ਇੱਕ ਅਮੀਰ ਸਰੋਤ ਵਜੋਂ ਵਰਤਿਆ ਜਾ ਰਿਹਾ ਹੈ। 

ਯੂਰੇਨੀਅਮ ਦੀ ਖੋਜ 1789 ਵਿੱਚ ਜਰਮਨ ਰਸਾਇਣ ਵਿਗਿਆਨੀ ਮਾਰਟਿਨ ਕਲੈਪਰੋਥ ਦੁਆਰਾ ਖਣਿਜ ਪਿਚਬਲੈਂਡ ਵਿੱਚ ਕੀਤੀ ਗਈ ਸੀ। ਇਸਦਾ ਨਾਮ ਯੂਰੇਨਸ ਗ੍ਰਹਿ ਦੇ ਨਾਮ 'ਤੇ ਰੱਖਿਆ ਗਿਆ ਸੀ, ਜਿਸਦੀ ਖੋਜ ਅੱਠ ਸਾਲ ਪਹਿਲਾਂ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News