ਅਮਰੀਕਾ : ਜਹਾਜ਼ ਹਾਦਸੇ ਮਗਰੋਂ ਬੋਇੰਗ 777 ਦੀਆਂ 24 ਫਲਾਈਟਾਂ ''ਤੇ ਲੱਗੀ ਪਾਬੰਦੀ
Monday, Feb 22, 2021 - 06:02 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਸ਼ਨੀਵਾਰ ਨੂੰ ਬੋਇੰਗ 777 ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗਣ ਮਗਰੋਂ ਜਿੱਥੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਉੱਥੇ ਹੁਣ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (FAA) ਨੇ ਬੋਇੰਗ 777 ਸੀਰੀਜ ਦੇ 24 ਜਹਾਜ਼ਾਂ ਦੇ ਉਡਾਣ 'ਤੇ ਤੁਰੰਤ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਬੋਇੰਗ 777 ਜਹਾਜ਼ ਦੇ ਪ੍ਰੇਟ ਐਂਡ ਵ੍ਹਿਟਨੀ (Prat & Whitney) 4000 ਸੀਰੀਜ ਵਾਲੇ 24 ਜਹਾਜ਼ਾਂ ਦੇ ਉਡਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ 28 ਜਹਾਜ਼ਾਂ ਨੂੰ ਸਟੋਰ ਵਿਚ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਉਡਾਣ ਮਗਰੋਂ ਲੱਗੀ ਅੱਗ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਕੋਲ ਇਸ ਸਮੇਂ 52,777 ਯਾਤਰੀ ਜਹਾਜ਼ ਹਨ। ਹਵਾਬਾਜ਼ੀ ਪ੍ਰਸ਼ਾਸਨ ਦਾ ਕਹਿਣਾ ਹੈਕਿ ਯਾਤਰੀਆਂ ਦੀ ਸੁਰੱਖਿਆ ਦੇ ਲਿਹਾਜ ਨਾਲ ਜਹਾਜ਼ਾਂ ਦੀ ਉਡਾਣ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਸੀਂ ਸਾਰੇ ਜਹਾਜ਼ਾਂ ਦੀ ਸੁਰੱਖਿਆ ਜਾਂਚ ਕਰ ਰਹੇ ਹਾਂ। ਜਾਂਚ ਹੋਣ ਦੇ ਬਾਅਦ ਹੀ ਇਹਨਾਂ ਜਹਾਜ਼ਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਐੱਫ.ਏ.ਏ. ਪ੍ਰਸ਼ਾਸਨ ਅਧਿਕਾਰੀ ਸਟੀਵ ਡਿਕਸਨ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੋਇੰਗ 777 ਜਹਾਜ਼ਾਂ ਦੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੇ ਹਰ ਹਿੱਸੇ ਦੀ ਜਾਂਚ ਹੋ ਰਹੀ ਹੈ।ਇਸ ਜਹਾਜ਼ ਦੇ ਵਿੰਗਜ਼ ਵੱਖਰੇ ਡਿਜ਼ਾਇਨ ਦੇ ਹਨ, ਲਿਹਾਜਾ ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਇਸ ਕਾਰਨ ਹੀ ਕਿਤੇ ਇੰਜਣ ਵਿਚ ਅੱਗ ਨਾ ਲੱਗੀ ਹੋਵੇ। ਉੱਥੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਹਾਜ਼ ਹਾਦਸੇ ਦੇ ਬਾਅਦ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਬੋਇੰਗ 777 ਜਹਾਜ਼ ਦੇ ਪ੍ਰੇਟ ਐਂਡ ਵ੍ਹਿਟਨੀ 4000 ਸੀਰੀਜ ਜਹਾਜ਼ ਦੇ ਦੋਵੇਂ ਬਲੇਡ ਵਿਚ ਫ੍ਰੈਕਚਰ ਮਿਲੇ ਹਨ।ਬਾਕੀ ਦੇ ਬਲੇਡ ਖਰਾਬ ਹੋ ਗਏ ਸਨ। ਭਾਵੇਂਕਿ ਇਹ ਬਹੁਤ ਸ਼ੁਰੂਆਤੀ ਜਾਂਚ ਹੈ ਅਤੇ ਇਸ ਦੇ ਆਧਾਰ 'ਤੇ ਹੀ ਨਹੀਂ ਕਿਹਾ ਜਾ ਸਕਦਾ ਕਿ ਇੰਜਣ ਵਿਚ ਅੱਗ ਲੱਗਣ ਦੇ ਪਿੱਛੇ ਇਹੀ ਕਾਰਨ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਐਮਾਜ਼ਾਨ ਕੰਪਨੀ ਜਲਦ ਖੋਲ੍ਹਣ ਜਾ ਰਹੀ ਹੈ ਸਭ ਤੋਂ ਵੱਡਾ ਰਸਦ ਕੇਂਦਰ
ਵਾਲ-ਵਾਲ ਬਚੇ ਯਾਤਰੀ
ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ ਉਡਾਣ ਭਰਨ ਦੇ ਨਾਲ ਹੀ ਬੋਇੰਗ 777 ਜਹਾਜ਼ ਦਾ ਇੰਜਣ ਅਚਾਨਕ ਫੇਲ ਹੋ ਗਿਆ ਸੀ। ਫਲਾਈਟ 1000 ਫੁੱਟ ਦੀ ਉਚਾਈ ਤੱਕ ਜਾ ਪਹੁੰਚੀ ਸੀ ਅਤੇ ਜਦੋਂ ਤੱਕ ਲੋਕਾਂ ਨੂੰ ਕੁਝ ਸਮਝ ਆਉਂਦਾ ਫਲਾਈਟ ਦਾ ਇਕ ਇੰਜਣ ਬਲਣ ਲੱਗਾ ਸੀ। ਚੰਗੀ ਗੱਲ ਇਹ ਰਹੀ ਕਿ ਜਹਾਜ਼ ਕਰੈਸ਼ ਨਹੀਂ ਹੋਇਆ ਅਤੇ 20 ਮਿੰਟ ਬਾਅਦ ਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋ ਗਈ। ਜਹਾਜ਼ ਵਿਚ ਸਾਰੇ ਯਾਤਰੀ ਸੁਰੱਖਿਅਤ ਬਚਾ ਲਏ ਗਏ।