ਆਸਟ੍ਰੇਲੀਆ ''ਚ ਜੰਗਲੀ ਅੱਗ ਦਾ ਕਹਿਰ ! ਮਦਦ ਲਈ ਅੱਗੇ ਆਏ ''ਯੂਨਾਈਟਿਡ ਸਿੱਖਸ'', ਲਾ''ਤੇ ਲੰਗਰ
Wednesday, Jan 28, 2026 - 12:36 PM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ 7 ਜਨਵਰੀ 2026 ਤੋਂ ਲੱਗੀ ਭਿਆਨਕ ਜੰਗਲੀ ਅੱਗ ਨੇ ਇਲਾਕੇ 'ਚ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਕਈ ਘਰ ਸੜ ਕੇ ਸੁਆਹ ਹੋ ਗਏ ਹਨ ਅਤੇ ਸੈਂਕੜੇ ਪਰਿਵਾਰ ਬੇਘਰ ਹੋ ਗਏ ਹਨ। ਇਸ ਸੰਕਟ ਦੇ ਸਮੇਂ 'ਚ ਅੰਤਰਰਾਸ਼ਟਰੀ ਸੰਸਥਾ ‘ਯੂਨਾਈਟਿਡ ਸਿੱਖਸ ਆਸਟ੍ਰੇਲੀਆ’ ਅੱਗੇ ਆਈ ਹੈ ਤੇ ਪੀੜਤਾਂ ਦੀ ਮਦਦ ਲਈ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।
ਵਿਕਟੋਰੀਆ ਦੇ ਸਟ੍ਰੈਥਬੋਗੀ, ਟੋਵੋਂਗ, ਮਾਨਸਫੀਲਡ, ਮੁਰਿੰਡਿੰਡੀ ਅਤੇ ਨਤੀਮੁਕ ਵਰਗੇ ਇਲਾਕੇ ਇਸ ਅੱਗ ਦੀ ਮਾਰ ਹੇਠ ਸਭ ਤੋਂ ਵੱਧ ਆਏ ਹਨ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ, ਜਿਸ ਮਗਰੋਂ ਸੰਸਥਾ ਵੱਲੋਂ ਸਕਿਪਟਨ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਬਲਾਰਾਤ ਪੋਨੀ ਕਲੱਬ ਵਿਖੇ ਸ਼ਰਨ ਲੈਣ ਵਾਲੇ ਪਰਿਵਾਰਾਂ ਅਤੇ ਉਨ੍ਹਾਂ ਦੇ ਘੋੜਿਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੋ ਗਈ ਮਹਾ Deal ! 150 ਤੋਂ ਜ਼ੀਰੋ ਹੋਇਆ Tariff, ਭਾਰਤ ਤੇ ਯੂਰਪੀ ਯੂਨੀਅਨ ਨੇ ਮਿਲਾਇਆ 'ਹੱਥ'
‘ਯੂਨਾਈਟਿਡ ਸਿੱਖਸ’ ਦੀ ਟੀਮ ਹਰ ਰੋਜ਼ ਲਗਭਗ 100 ਪਰਿਵਾਰਾਂ ਅਤੇ ਫਾਇਰ ਫਾਈਟਰਜ਼ ਨੂੰ ਗਰਮ ਭੋਜਨ ਅਤੇ ਜ਼ਰੂਰੀ ਸਾਮਾਨ ਮੁਹੱਈਆ ਕਰਵਾ ਰਹੀ ਹੈ। ਭੋਜਨ ਦੇ ਨਾਲ-ਨਾਲ ਪੀਣ ਵਾਲਾ ਸਾਫ਼ ਪਾਣੀ, ਦਵਾਈਆਂ, ਹਾਈਜੀਨ ਕਿੱਟਾਂ ਅਤੇ ਹੋਰ ਲੋੜੀਂਦਾ ਸਾਮਾਨ ਵੰਡਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਯੂਨਾਈਟਿਡ ਸਿੱਖਸ ਆਸਟ੍ਰੇਲੀਆ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਭਾਈਚਾਰਿਆਂ ਦੇ ਨਾਲ ਖੜ੍ਹੇ ਹਨ ਅਤੇ ਲੰਬੇ ਸਮੇਂ ਦੀ ਸਹਾਇਤਾ ਲਈ ਵਚਨਬੱਧ ਹਨ।
ਸੰਸਥਾ ਨੇ ਇਨ੍ਹਾਂ ਰਾਹਤ ਕਾਰਜਾਂ ਨੂੰ ਜਾਰੀ ਰੱਖਣ ਲਈ ਲੋਕਾਂ ਅਤੇ ਕਾਰੋਬਾਰੀ ਸੰਸਥਾਵਾਂ ਨੂੰ ਦਵਾਈਆਂ, ਸਾਫ਼ ਪਾਣੀ, ਸੁੱਕਾ ਰਾਸ਼ਨ ਅਤੇ ਅਸਥਾਈ ਰਿਹਾਇਸ਼ੀ ਸਮੱਗਰੀ ਦਾਨ ਕਰਨ ਦੀ ਅਪੀਲ ਕੀਤੀ ਹੈ। ਇਹ ਸੰਸਥਾ ਸੰਯੁਕਤ ਰਾਸ਼ਟਰ ਨਾਲ ਸਬੰਧਿਤ ਹੈ ਅਤੇ ਵਿਸ਼ਵ ਪੱਧਰ 'ਤੇ ਲੋੜਵੰਦਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
