ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਗੁਆਂਢੀਆਂ ਤੋਂ ਸਰਹੱਦਾਂ ਖੁੱਲ੍ਹੇ ਰੱਖਣ ਦੀ ਕੀਤੀ ਅਪੀਲ

08/24/2021 11:21:38 AM

ਜੇਨੇਵਾ (ਬਿਊਰੋ) : ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਤੋਂ ਦੱਖਣੀ ਏਸ਼ੀਆਈ ਦੇਸ਼ ਵਿੱਚ ਵਧ ਰਹੇ ਸੰਕਟ ਦੇ ਮੱਦੇਨਜ਼ਰ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਦੀ ਅਪੀਲ ਕੀਤੀ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (UNHCR) ਦੀ ਤਰਜਮਾਨ ਸ਼ਾਬੀਆ ਮੰਟੂ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਵਿੱਚ ਨਾਗਰਿਕਾਂ, ਖ਼ਾਸ ਕਰਕੇ ਜਨਾਨੀਆਂ ਅਤੇ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖ਼ਤਰੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਸਥਿਤੀ ਵਿੱਚ, ਜੋ ਲੋਕ ਖ਼ਤਰੇ ਵਿੱਚ ਹਨ, ਉਨ੍ਹਾਂ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ।

2021 ਵਿੱਚ 5.5 ਲੱਖ ਤੋਂ ਵੱਧ ਅਫਗਾਨੀ ਵਿਸਥਾਪਿਤ ਸ਼ਰਨਾਰਥੀਆਂ ਦੇ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਨੇ ਇਸ ਪ੍ਰਭਾਵ ਦਾ ਦਾਅਵਾ ਕੀਤਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ 550,000 ਤੋਂ ਵੱਧ ਅਫਗਾਨ ਦੇਸ਼ ਦੇ ਅੰਦਰ ਸੰਘਰਸ਼ ਦੇ ਕਾਰਨ ਬੇਘਰ ਹੋਏ ਹਨ। ਇਨ੍ਹਾਂ ਵਿੱਚ 7 ​​ਜੁਲਾਈ ਤੋਂ 9 ਅਗਸਤ ਵਿੱਚ ਅਫਗਾਨਿਸਤਾਨ ਵਿੱਚ 1,26,000 ਲੋਕਾਂ ਦਾ ਉਜਾੜਾ ਵੀ ਸ਼ਾਮਲ ਹੈ।


rajwinder kaur

Content Editor

Related News