ਹੈਰਾਨੀਜਨਕ; 48 ਸਾਲ ਪਹਿਲਾਂ ਨੌਕਰੀ ਲਈ ਕੀਤਾ ਸੀ ਅਪਲਾਈ, ਹੁਣ ਮਿਲਿਆ ਜਵਾਬ
Tuesday, Oct 08, 2024 - 12:09 PM (IST)
ਲਿੰਕਨਸ਼ਾਇਰ- ਬ੍ਰਿਟੇਨ ਦੇ ਲਿੰਕਨਸ਼ਾਇਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਇੱਥੋਂ ਦੀ ਰਹਿਣ ਵਾਲੀ ਇੱਕ ਔਰਤ ਨੇ 48 ਸਾਲ ਪਹਿਲਾਂ ਨੌਕਰੀ ਲਈ ਅਪਲਾਈ ਕੀਤਾ ਸੀ। ਉਹ ਹਰ ਰੋਜ਼ ਕੰਪਨੀ ਦੇ ਜਵਾਬ ਦੀ ਉਡੀਕ ਕਰਦੀ ਰਹੀ, ਪਰ ਕੋਈ ਜਵਾਬ ਨਹੀਂ ਆਇਆ। ਉਹ ਚਿੰਤਤ ਸੀ ਕਿ ਕੰਪਨੀ ਨੇ ਅਰਜ਼ੀ ਦਾ ਜਵਾਬ ਕਿਉਂ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਭੁੱਲ ਗਈ ਅਤੇ ਆਪਣੇ ਕਰੀਅਰ ਵਿਚ ਅੱਗੇ ਵਧ ਗਈ। ਇਸ ਦੌਰਾਨ ਕਰੀਬ ਪੰਜ ਦਹਾਕਿਆਂ ਬਾਅਦ ਜਦੋਂ ਮਹਿਲਾ ਨੂੰ ਆਪਣੀ ਅਰਜ਼ੀ ਦਾ ਜਵਾਬ ਮਿਲਿਆ ਤਾਂ ਉਹ ਵੀ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ: ਪਾਕਿ ਦੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਪਤਨੀ, ਵਕੀਲ ਤੇ ਪਾਰਟੀ ਨੇਤਾਵਾਂ ਨੂੰ ਨਹੀਂ ਮਿਲ ਸਕਣਗੇ ਇਮਰਾਨ
ਹੁਣ ਔਰਤ ਦੀ ਉਮਰ 70 ਸਾਲ ਹੈ। ਟਿਜੀ ਹਡਸਨ ਦਾ ਸੁਪਨਾ ਬਾਈਕ ਸਟੰਟ ਰਾਈਡਰ ਬਣਨਾ ਸੀ। ਉਸਨੇ ਜਨਵਰੀ 1976 ਵਿੱਚ ਇਸ ਨੌਕਰੀ ਲਈ ਅਪਲਾਈ ਕੀਤਾ ਸੀ। ਹਡਸਨ ਨੇ ਨੌਕਰੀ ਲਈ ਲੈਟਰ ਲਿਖਣ ਤੋਂ ਬਾਅਦ ਇਸਨੂੰ ਪੋਸਟ ਕਰ ਦਿੱਤਾ ਸੀ ਪਰ ਇਹ ਲੈਟਰ ਕੰਪਨੀ ਤੱਕ ਕਦੇ ਨਹੀਂ ਪਹੁੰਚਿਆ। ਦਰਅਸਲ, ਉਸ ਦਾ ਲੈਟਰ ਪੋਸਟ ਆਫਿਤ ਤਾਂ ਪਹੁੰਚ ਗਿਆ ਸੀ, ਪਰ ਕੰਪਨੀ ਦੇ ਪਤੇ 'ਤੇ ਨਹੀਂ ਪਹੁੰਚਿਆ ਸੀ। ਇਹ ਲੈਟਰ ਲਗਭਗ 48 ਸਾਲਾਂ ਤੱਕ ਪੋਸਟ ਆਫਿਰ ਵਿੱਚ ਇੱਕ ਦਰਾਜ਼ ਦੇ ਪਿੱਛੇ ਫਸਿਆ ਰਿਹਾ। ਬਾਅਦ ਵਿੱਚ ਇਸ ਨੂੰ ਕੰਪਨੀ ਨੂੰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ
ਹੁਣ 48 ਸਾਲਾਂ ਬਾਅਦ ਜੌਬ ਲੈਟਰ ਨਾਲ ਹਡਸਨ ਨੂੰ ਇੱਕ ਹੱਥ ਲਿਖਤ ਨੋਟ ਵੀ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਸਟੇਨਸ ਪੋਸਟ ਆਫਿਸ ਦੁਆਰਾ ਡਿਲੀਵਰੀ ਵਿੱਚ ਦੇਰੀ ਹੋਈ ਸੀ। ਪੱਤਰ ਦਰਾਜ਼ ਦੇ ਪਿਛਲੇ ਪਾਸੇ ਮਿਲਿਆ ਸੀ। ਸਿਰਫ 50 ਸਾਲ ਦੇਰੀ ਨਾਲ। ਹਡਸਨ ਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਸੋਚਦੀ ਸੀ ਕਿ ਮੇਰੀ ਅਰਜ਼ੀ ਦਾ ਕੋਈ ਜਵਾਬ ਕਿਉਂ ਨਹੀਂ ਆਇਆ। ਪਰ ਹੁਣ ਪਤਾ ਲੱਗਾ ਹੈ ਕਿ ਅਜਿਹਾ ਕਿਉਂ ਹੋਇਆ ਜਦੋਂ ਅਰਜ਼ੀ ਦਾ ਕੋਈ ਜਵਾਬ ਨਹੀਂ ਆਇਆ ਤਾਂ ਹਾਡਸਨ ਨੇ ਅਫਰੀਕਾ ਦਾ ਰੁਖ ਕੀਤਾ। ਬਾਅਦ ਵਿੱਚ ਇੱਕ ਐਰੋਬੈਟਿਕ ਪਾਇਲਟ ਅਤੇ ਇੰਸਟ੍ਰਕਟਰ ਬਣ ਗਿਆ। ਹਾਡਸਨ ਦਾ ਕਹਿਣਾ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਨੌਕਰੀ ਦਾ ਪੱਤਰ ਮਿਲਣਾ ਮੇਰੇ ਲਈ ਮਾਇਨੇ ਰੱਖਦਾ ਹੈ।
ਇਹ ਵੀ ਪੜ੍ਹੋ: 'ਝੁਕਾਂਗਾ ਨਹੀਂ...' ਡੋਨਾਲਡ ਟਰੰਪ ਨੇ ਜਿਥੇ ਹੋਇਆ ਸੀ ਹਮਲਾ, ਉਥੋਂ ਫਿਰ ਦਿੱਤਾ ਭਾਸ਼ਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8