ਲੰਡਨ ’ਚ ਮਹਾਰਾਣੀ ਜਿੰਦ ਕੌਰ ਦੇ ਗਹਿਣੇ ਦੀ ਹੋਈ ਨੀਲਾਮੀ
Saturday, Oct 31, 2020 - 03:22 AM (IST)
ਲੰਡਨ, (ਭਾਸ਼ਾ)-ਕਿਸੇ ਜਮਾਨੇ ’ਚ ਮਹਾਰਾਣੀ ਜਿੰਦਨ ਕੌਰ (ਜਿੰਦ ਕੌਰ) ਦੇ ਗਹਿਣਿਆਂ ਦਾ ਹਿੱਸਾ ਰਹੇ ਚਾਂਦ ਟਿੱਕਾ ਦੀ ਲੰਡਨ ’ਚ ਨੀਲਾਮੀ ਹੋਈ। ਕੌਰ ਸਿੱਖ ਸਮਰਾਜ ਦੇ ਮਹਾਰਾਜ ਰਣਜੀਤ ਸਿੰਘ ਦੀ ਆਖਰੀ ਪਤਨੀ ਸੀ। ਇਹ ਗਹਿਣੇ ਬਾਅਦ ’ਚ ਵਿਰਾਸਤ ਦੇ ਤੌਰ ’ਤੇ ਉਨ੍ਹਾਂ ਦੀ ਪੋਤੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਮਿਲੇ ਸਨ।
ਬੋਨੈਹੰਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲਸ ’ਚ ਇਸ ਹਫਤੇ ਰਤਨ ਜੜਿਆ ਚੰਦ ਟਿੱਕਾ 62,500 ਪੌਂਡ ਦੀ ਬੋਲੀ ’ਚ ਵਿਕਿਆ। ਇਸ ਦੇ ਨਾਲ ਹੀ 19ਵੀਂ ਸ਼ਤਾਬਦੀ ਦੀਆਂ ਹੋਰ ਦੁਰਲੱਭ ਕਲਾਕ੍ਰਿਤੀਆਂ ਵੀ ਕਈ ਬੋਲੀਆਂ ਆਪਣੇ ਵੱਲ ਆਕਰਸ਼ਿਤ ਕਰਨ ’ਚ ਸਫਲ ਰਹੀਆਂ। ਬੋਨਹੰਮਸ ਨੇ ਕਿਹਾ ਕਿ ਜਿੰਦਨ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਇਕੱਲੀ ਜਿੰਦਾ ਵਿਧਵਾ ਸੀ।
ਨੀਲਾਮੀ ’ਚ ਕੁੱਝ ਦੁਰਲੱਭ ਕਲਾਕ੍ਰਿਤੀਆਂ ’ਚ 19ਵੀਂ ਸ਼ਤਾਬਦੀ ਦੇ ਵਾਟਰਕਲਰ ਵਾਲੀ ਗੋਲਡਨ ਟੈਂਪਲ ਅਤੇ ਅੰਮ੍ਰਿਤਸਰ ਸ਼ਹਿਰ ਦੀ ਤਸਵੀਰ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੁਣ ਤਕ ਵਾਟਰਕਲਰ ਨਾਲ ਗੋਲਡਨ ਟੈਂਪਲ ਦੀ ਜਿੰਨੀਆਂ ਵੀ ਪੈਂਟਿੰਗਸ ਤਿਆਰ ਕੀਤੀਆਂ ਗਈਆਂ ਹਨ, ਉਹ ਇਸ ਵਿਚ ਸਭ ਤੋਂ ਵੱਡੀ ਹੈ। ਇਹ 75, 062 ਪੌਂਡ ’ਚ ਨੀਲਾਮ ਹੋਈ। ਇਸ ਤੋਂ ਇਲਾਵਾ ਦੂਜੀ ਆਂਗਲ-ਸਿੱਖ ਜੰਗ (1848-49) ’ਚ ਕਮਾਂਡਰ ਰਹੇ ਰਾਜਾ ਸ਼ੇਰ ਸਿੰਘ ਅਟਾਰੀਵਾਲਾ ਦੀ ਫੋਟੋ ਵੀ ਨੀਲਾਮ ਹੋਈ।