ਯੂ.ਕੇ : ਜਨਾਨੀ ਦੀ ਘਰ ''ਚ ਸ਼ੱਕੀ ਹਾਲਤ ''ਚ ਮੌਤ

07/21/2020 1:46:19 PM

ਲੰਡਨ (ਰਾਜਵੀਰ ਸਮਰਾ): ਲੈਸਟਰ ਦੇ ਰਸ਼ੀ ਮੀਡ ਏਰੀਆ 'ਚ ਇਕ ਜਨਾਨੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਮੈਲਟਨ ਇਲਾਕੇ ਵਿਚ ਵਾਪਰੀ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਣ 'ਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਮਿਡਲੈਂਡ ਐਾਬੂਲੈਂਸ ਸੇਵਾ ਸੱਦਣ ਤੋਂ ਇਲਾਵਾ ਮੈਡੀਕਲ ਸਟਾਫ਼ ਨੂੰ ਵੀ ਬੁਲਾਇਆ ਗਿਆ ਪਰ ਜਨਾਨੀ ਦੀ ਮੌਤ ਹੋ ਚੁੱਕੀ ਸੀ।

ਪੜ੍ਹੋ ਇਹ ਖਬਰ- ਯੂਕੇ 'ਚ ਵਧੀ ਬੇਰਜ਼ੁਗਾਰੀ, 10 ਨੌਕਰੀਆਂ ਲਈ 15000 ਲੋਕਾਂ ਨੇ ਦਿੱਤੀਆਂ ਅਰਜ਼ੀਆਂ

ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ਾਮ ਪੰਜ ਵਜੇ ਮੌਕੇ 'ਤੇ ਪੁੱਜ ਗਈ ਪਰ ਜਨਾਨੀ ਨੇ ਕੋਈ ਹਿਲਜੁਲ ਨਹੀਂ ਕੀਤੀ ਅਤੇ ਉਹ ਮ੍ਰਿਤਕ ਪਾਈ ਗਈ। ਬੁਲਾਰੇ ਮੁਤਾਬਿਕ ਘਟਨਾ ਵਾਲੀ ਥਾਂ 'ਤੇ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਘਟਨਾ ਸਥਾਨ ਦੇ ਨੇੜੇ ਰਹਿੰਦੀ ਖ਼ੁਸ਼ਬੂ ਸ਼ਾਹ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨਾਲ ਟਹਿਲ ਰਹੀ ਸੀ ਕਿ ਪੁਲਿਸ ਦੇ ਪੁੱਜਣ 'ਤੇ ਘਟਨਾ ਬਾਰੇ ਜਾਣਕਾਰੀ ਮਿਲੀ, ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਹੈਰਾਨ ਰਹਿ ਗਏ ਪਰ ਜਨਾਨੀ ਦੇ ਪਿਛੋਕੜ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਇਸ ਸਬੰਧੀ ਕਿਹਾ ਕਿ ਜਨਾਨੀ ਦੀ ਮੌਤ ਕਿਸ ਹਾਲਾਤ ਵਿਚ ਹੋਈ, ਇਸ ਗੱਲ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਆਂਢ ਗੁਆਂਢ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਟੀਚਾਬੱਧ ਆਰਥਿਕ ਮਦਦ ਦਾ ਕੀਤਾ ਵਾਅਦਾ


Vandana

Content Editor

Related News