ਯੂਕੇ ''ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ 26 ਜਨਵਰੀ ਨੂੰ ''ਕਾਲੇ ਦਿਨ'' ਵਜੋਂ ਮਨਾ ਕੇ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)
Thursday, Jan 27, 2022 - 06:39 PM (IST)
ਲੰਡਨ (ਸਰਬਜੀਤ ਸਿੰਘ ਬਨੂੜ)- ਯੂਕੇ ਵਿੱਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ 26 ਜਨਵਰੀ ਗਣਤੰਤਰ ਦਿਵਸ ਨੂੰ 'ਕਾਲੇ ਦਿਨ' 'ਵਜੋਂ ਮਨਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ, ਅਮਰੀਕਾ, ਲੰਡਨ, ਇਟਲੀ, ਯੂਰਪ ਦੀਆਂ ਭਾਰਤੀ ਅੰਬੈਸੀ ਬਾਹਰ ਸਿੱਖ, ਕਸ਼ਮੀਰੀ, ਨਾਂਗੇ, ਸਿੱਕਮ, ਅਸਾਮ ਦੇ ਭਾਰਤ ਵਿਰੋਧੀ ਨਾਅਰੇ ਲਾ ਕੇ ਭਾਰਤੀ ਰਾਜ ਦੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ।
ਕੈਨੇਡਾ ਵਿੱਚ ਭਾਰਤੀ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਵੈਨਕੂਵਰ ਕੈਨੇਡਾ ਦੇ ਬੀ ਸੀ ਗੁਰਦੁਆਰਾ ਕੌਂਸਲ ਅਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫਾਰ ਜਸਟਿਸ' ਦੇ ਕਾਰਕੁੰਨਾਂ ਨੇ ਭਾਰਤ ਅੰਬੈਸੀ ਬਾਹਰ ਭਾਰਤੀ ਵਿਰੁੱਧ ਨਾਅਰੇਬਾਜ਼ੀ ਕਰਕੇ ਵੱਖਰੇ ਦੇਸ਼ ਦੀ ਮੰਗ ਨੂੰ ਜਾਇਜ਼ ਦੱਸਿਆ ਗਿਆ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਨੇ ਭਾਰੀ ਗਿਣਤੀ ਵਿੱਚ ਇਕੱਤਰ ਸਿੱਖਾਂ ਨੇ ਖ਼ਾਲਿਸਤਾਨ ਦਾ ਝੰਡਾ ਚੜ੍ਹਾਇਆ ਗਿਆ ਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਨਾਅਰੇ ਲਾਏ ਗਏ।
ਲੰਡਨ ਅੰਬੈਸੀ ਬਾਹਰ ਕੁਲਵੰਤ ਸਿੰਘ ਮੁਠੱਡਾ, ਬਲਜਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਬਰਮਿੰਘਮ, ਲਵਸਿੰਦਰ ਸਿੰਘ ਡੱਲੇਵਾਲ, ਨਿਰਮਲ ਸਿੰਘ ਸੰਧੂ, ਜੋਗਾ ਸਿੰਘ ਬਰਮਿੰਘਮ, ਜਸਪਾਲ ਸਿੰਘ ਸਲੋਹ, ਪੀਅਰ ਕੋਰਬਿਨ, ਜਸਪਾਲ ਸਿੰਘ ਬੈਂਸ, ਮਨਪ੍ਰੀਤ ਸਿੰਘ ਖਾਲਸਾ, ਗੁਰਚਰਨ ਸਿੰਘ ਦਲ ਖਾਲਸਾ, ਅਮਰੀਕ ਸਿੰਘ ਸਹੋਤਾ ਤੋਂ ਇਲਾਵਾ ਸਿੱਖ ਤੇ ਕਸ਼ਮੀਰੀ ਹਾਜ਼ਰ ਸਨ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਬਣਾ ਕੇ ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਤੋਂ ਸਵੈ-ਨਿਰਣੇ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਗਈ ਸੀ। ਰਣਜੀਤ ਸਿੰਘ ਸਰਾਏ, ਕੋਆਰਡੀਨੇਟਰ, ਸਵੈ-ਨਿਰਧਾਰਨ ਕੌਂਸਲਰਾਂ ਕਿਹਾ ਕਿ ਭਿਆਨਕ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਵਾਲੇ ਫ਼ੌਜੀ ਰਾਜ ਦਾ ਸਾਹਮਣਾ ਕਰਨ ਲਈ ਦ੍ਰਿੜਤਾ ਅਤੇ ਹਿੰਮਤ ਦੀ ਲੋੜ ਹੁੰਦੀ ਹੈ ਪਰ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਆਜ਼ਾਦੀ ਦੀ ਉਨ੍ਹਾਂ ਦੀ ਇੱਛਾ ਅਟੱਲ ਹੈ।ਰਾਏ ਨੇ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਵਿੱਚ ਸ਼ਾਂਤੀਪੂਰਨ ਸੰਘਰਸ਼ ਦੇ ਹੱਲ ਨੂੰ ਸੁਰੱਖਿਅਤ ਕਰਨ ਲਈ ਵਿਸ਼ਵ ਫੌਰੀ ਤੌਰ 'ਤੇ ਭਾਰਤੀ ਰਾਜ ਨੂੰ ਜਵਾਬਦੇਹ ਬਣਾਵੇ ਅਤੇ ਉਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਮਜਬੂਰ ਕਰੇ।
ਪੜ੍ਹੋ ਇਹ ਅਹਿਮ ਖ਼ਬਰ- ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਰੂਸ ਨਾਲ ਗੱਲਬਾਤ 'ਤੇ ਦਿੱਤਾ ਜ਼ੋਰ
ਮਹਾਤਮਾ ਗਾਂਧੀ ਹੱਥ ਖਾਲਿਸਤਾਨ ਦਾ ਝੰਡਾ
ਇਸੇ ਤਰਾਂ ਵਾਸ਼ਿੰਗਟਨ ਡੀਸੀ ਵਿਖੇ ਭਾਰਤ ਵਿਰੋਧੀ ਲੋਕਾਂ ਵੱਲੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਦੀ ਨਿਰਾਦਰੀ ਕਰਨ ਦਾ ਸਮਾਚਾਰ ਹੈ ਜਿੱਥੇ ਭਾਰਤ ਵਿਰੋਧੀ ਲੋਕਾਂ ਨੇ ਉੱਥੇ ਬਾਹਰ ਸੁਸ਼ੋਭਿਤ ਮਹਾਤਮਾ ਗਾਂਧੀ ਦੇ ਬੁੱਤ ਦੇ ਹੱਥ ਖਾਲਿਸਤਾਨ ਦਾ ਝੰਡਾ ਫੜਾ ਦਿੱਤਾ ਗਿਆ।