ਯੂਕੇ: ਵਿਦੇਸ਼ਾਂ ''ਚ ਘੁੰਮਣ ਜਾਣ ਲਈ ਵੈਕਸੀਨ ਪਾਸਪੋਰਟ ਵਜੋਂ NHS ਐਪ ਦੀ ਕੀਤੀ ਜਾਵੇਗੀ ਵਰਤੋਂ

Saturday, May 08, 2021 - 12:43 PM (IST)

ਯੂਕੇ: ਵਿਦੇਸ਼ਾਂ ''ਚ ਘੁੰਮਣ ਜਾਣ ਲਈ ਵੈਕਸੀਨ ਪਾਸਪੋਰਟ ਵਜੋਂ NHS ਐਪ ਦੀ ਕੀਤੀ ਜਾਵੇਗੀ ਵਰਤੋਂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਸਰਕਾਰ ਵੱਲੋਂ 17 ਮਈ ਤੋਂ ਵਿਦੇਸ਼ਾਂ ਵਿੱਚ ਛੁੱਟੀਆਂ ਲਈ ਜਾਣ ਦੀ ਢਿੱਲ ਦਿੱਤੀ ਜਾ ਰਹੀ ਹੈ ਪਰ ਉਸ ਲਈ ਕੋਰੋਨਾ ਟੀਕਾਕਰਨ ਹੋਣਾ ਬਹੁਤ ਜਰੂਰੀ ਹੈ। ਇਸ ਲਈ ਟ੍ਰਾਂਸਪੋਰਟ ਸੈਕਟਰੀ ਗ੍ਰਾਂਟ ਸ਼ੈਪਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਟੀਕਾਕਰਨ ਦੇ ਸਬੂਤ ਵਜੋਂ ਐੱਨ ਐੱਚ ਐੱਸ ਐਪ 17 ਮਈ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਲਈ ਵੈਕਸੀਨ ਪਾਸਪੋਰਟ ਵਜੋਂ ਵਰਤੀ ਜਾਵੇਗੀ। ਟ੍ਰਾਂਸਪੋਰਟ ਸੈਕਟਰੀ ਨੇ ਸ਼ੁੱਕਰਵਾਰ ਨੂੰ 12 ਦੇਸ਼ਾਂ ਦੀ ਘੋਸ਼ਣਾ ਵੀ ਕੀਤੀ ਹੈ ਜੋ ਯਾਤਰਾ ਦੇ ਦੁਬਾਰਾ ਸ਼ੁਰੂ ਹੋਣ 'ਤੇ ਹਰੀ ਸੂਚੀ ਵਿੱਚ ਸ਼ਾਮਿਲ ਹੋ ਜਾਣਗੇ। 

ਪੜ੍ਹੋ ਇਹ ਅਹਿਮ ਖਬਰ- WHO ਨੇ ਚੀਨੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਤੱਕ 6 ਵੈਕਸੀਨਾਂ ਨੂੰ ਹਰੀ ਝੰਡੀ

ਯਾਤਰਾ ਲਈ ਇਹ ਐਪ ਵੈਕਸੀਨ ਦੇ ਸਰਟੀਫਿਕੇਟ ਵਜੋਂ ਵਰਤੀ ਜਾਵੇਗੀ ਅਤੇ ਬਿਨਾਂ ਸਮਾਰਟਫੋਨ ਤੋਂ ਲੋਕਾਂ ਲਈ ਇੱਕ ਕਾਗਜ਼ੀ ਰੂਪ ਵੀ ਉਪਲੱਬਧ ਹੋਵੇਗਾ। ਡਾਉਨਿੰਗ ਸਟ੍ਰੀਟ ਵਿੱਚ ਬੋਲਦਿਆਂ ਸ਼ੈੱਪਸ ਨੇ ਕਿਹਾ ਕਿ ਸਰਕਾਰ ਡਿਜੀਟਲ ਟਰੈਵਲ ਸਰਟੀਫਿਕੇਟ ਲਈ ਗਲੋਬਲ ਮਾਪਦੰਡਾਂ ਨੂੰ ਵਿਕਸਿਤ ਕਰਨ ਲਈ ਕੰਮ ਕਰ ਰਹੀ ਹੈ। ਇਸ ਲਈ 17 ਮਈ ਤੋਂ ਦੇਸ਼ ਦੇ ਨਾਗਰਿਕ ਆਪਣੇ ਮੌਜੂਦਾ ਐੱਨ ਐੱਚ ਐੱਸ ਸਿਹਤ ਐਪ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਬਿਨਾਂ ਸਮਾਰਟਫੋਨ ਵਾਲੇ ਲੋਕ ਐੱਨ ਐੱਚ ਐੱਸ ਹੈਲਪਲਾਈਨ ਨੂੰ 119 'ਤੇ ਕਾਲ ਕਰਕੇ ਟੀਕੇ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਜਦਕਿ ਯਾਤਰਾ ਦੌਰਾਨ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਸਰਹੱਦ ਪਾਰ ਕਰਨ ਵਾਲੇ ਹਰੇਕ ਵਿਅਕਤੀ ਲਈ ਸਿਹਤ ਜਾਂਚ ਜਾਰੀ ਰਹੇਗੀ।


author

Vandana

Content Editor

Related News