ਯੂਗਾਂਡਾ ''ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, 26 ਲੋਕਾਂ ਦੀ ਮੌਤ :ਰੈੱਡ ਕ੍ਰਾਸ

Monday, Dec 09, 2019 - 05:11 PM (IST)

ਯੂਗਾਂਡਾ ''ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, 26 ਲੋਕਾਂ ਦੀ ਮੌਤ :ਰੈੱਡ ਕ੍ਰਾਸ

ਕੰਪਾਲਾ (ਭਾਸ਼ਾ): ਪੂਰਬੀ ਅਫਰੀਕੀ ਦੇਸ਼ ਯੂਗਾਂਡਾ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਕਾਰਨ ਆਏ ਹੜ੍ਹ ਵਿਚ ਘੱਟੋ-ਘੱਟ 26 ਲੋਕ ਮਾਰੇ ਗਏ ਹਨ। ਯੂਗਾਂਡਾ ਰੈੱਡ ਕ੍ਰਾਸ ਨੇ ਇਹ ਜਾਣਕਾਰੀ ਦਿੱਤੀ। ਯੂਗਾਂਡਾ ਰੈੱਡ ਕ੍ਰਾਸ ਦੀ ਬੁਲਾਰਨ ਆਇਰੀਨ ਨਕਾਸਿਤਾ ਨੇ ਸੋਮਵਾਰ ਨੂੰ ਦੱਸਿਆ ਕਿ ਪੱਛਮੀ ਜ਼ਿਲੇ ਬੁੰਦਿਬੁਗਿਓ ਵਿਚ ਹੜ੍ਹ ਕਾਰਨ 17 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। 

ਉਹਨਾਂ ਨੇ ਕਿਹਾ ਕਿ ਪੂਰਬੀ ਪਰਬਤੀ ਜ਼ਿਲੇ ਸਿਰੋਨਕੋ ਅਤੇ ਬੁੱਢਾ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਹਨਾਂ ਜ਼ਿਲਿਆਂ ਵਿਚ ਸਥਾਨਕ ਲੋਕ ਜ਼ਮੀਨ ਖਿਸਕਣ ਦਾ ਸਾਹਮਣਾ ਕਰ ਰਹੇ ਹਨ। ਯੂਗਾਂਡਾ ਦੇ ਪ੍ਰਬੰਧਕੀ ਅਧਿਕਾਰੀਆਂ ਨੇ ਹੜ੍ਹ ਦੇ ਲਗਾਤਾਰ ਵੱਧਦੇ ਖਤਰੇ ਨੂੰ ਦੇਖਦਿਆਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਸਥਾਨਕ ਵਸਨੀਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਜਾ ਰਿਹਾ ਹੈ।
 


author

Vandana

Content Editor

Related News