UAE ''ਚ ਦੋ ਭਾਰਤੀਆਂ ਨੇ ਨੇਤਰਹੀਣ ਲੋਕਾਂ ਦੀ ਮਦਦ ਲਈ ਬਣਾਈ ਐਪ

09/12/2019 12:23:37 PM

ਦੁਬਈ (ਏਜੰਸੀ)— ਸੰਯੁਕਤ ਅਰਬ ਅਮੀਰਾਤ (UAE) ਵਿਚ ਰਹਿੰਦੇ ਦੋ ਭਾਰਤੀ ਨਾਗਰਿਕਾਂ ਨੇ ਇਕ ਸਮਾਰਟ ਫੋਨ ਐਪ ਵਿਕਸਿਤ ਕੀਤਾ ਹੈ। ਇਹ ਐਪ ਨੇਤਰਹੀਣ ਲੋਕਾਂ ਦੀ ਮਦਦ ਕਰ ਸਕਦਾ ਹੈ। ਨੰਦੂਜੀਤ ਪ੍ਰਤਾਪ ਅਤੇ ਵਿਸ਼ਾਖ ਜੀ.ਐੱਸ. ਵੱਲੋਂ ਵਿਕਸਿਤ ਐਪ ਨੂੰ 'ਆਈਓਪਟਾਇਕ' (Ioptyc) ਕਿਹਾ ਜਾਂਦਾ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਦ੍ਰਿਸ਼ਟੀਗਤ ਕਮਜ਼ੋਰੀ ਵਾਲੇ ਲੋਕਾਂ ਦੀ ਮਦਦ ਲਈ ਦੂਰੀ ਸੈਂਸਰਾਂ ਅਤੇ ਦਰਸ਼ਨੀ ਪਛਾਣ ਪ੍ਰਣਾਲੀ ਦੀ ਵਰਤੋਂ ਕਰਦਾ ਹੈ।

ਇਸ ਪ੍ਰਾਜੈਕਟ ਦੇ ਦੋ ਹਿੱਸੇ ਹਨ-ਇਕ ਸਮਾਰਟਫੋਨ ਐਪ ਅਤੇ ਇਕ ਵਿਸ਼ੇਸ਼ ਦਸਤਾਨੇ। ਇਹ ਬੁੱਧਵਾਰ ਨੂੰ ਆਬੂ ਧਾਬੀ ਦੇ ਮਾਨ ਸੋਸ਼ਲ ਇਨਕਿਊਬੇਟਰ ਪ੍ਰੋਗਰਾਮ ਵਿਚ ਜਿੱਤਣ ਵਾਲੇ ਪ੍ਰਾਜੈਕਟਾਂ ਵਿਚੋਂ ਇਕ ਸੀ। ਇਸ ਦਾ ਉਦੇਸ਼ ਦ੍ਰਿੜ੍ਹ ਸੰਕਲਪ ਵਾਲੇ ਲੋਕਾਂ ਦਾ ਸਮਰਥਨ ਕਰਨਾ ਹੈ। ਪ੍ਰਤਾਪ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਆਇਓਪਟਾਈਕ ਉਪਭੋਗਤਾ ਦੇ ਸਾਹਮਣੇ ਵਾਲੀਆਂ ਵਸਤਾਂ ਦੀ ਦ੍ਰਿਸ਼ ਪਛਾਣ ਲਈ ਗੂਗਲ ਟੈਨਸਰਫਲੋਅ ਲਾਈਟ (Google Tensorflow Lite) ਦੀ ਸ਼ਕਤੀ ਦੀ ਵਰਤੋਂ ਕਰਦਾ ਹੈ।'' 

ਉਨ੍ਹਾਂ ਨੇ ਸਮਝਾਇਆ,''ਇਕ ਵਾਰ ਜਦੋਂ ਵਿਅਕਤੀ ਦੇ ਸਾਹਮਣੇ ਵਾਲੀ ਵਸਤੂ ਦਾ ਪਤਾ ਚੱਲ ਜਾਂਦਾ ਹੈ ਤਾਂ ਐਪ ਇਕ ਐਲਰਟ ਭੇਜਦਾ ਹੈ ਅਤੇ ਗੂਗਲ ਦੀਆਂ ਕੁਦਰਤੀ ਭਾਸ਼ਾਵਾਂ ਦੇ ਪੈਕੇਜ ਦੀ ਮਦਦ ਨਾਲ ਉਪਭੋਗਤਾ ਦੇ ਹੈੱਡਫੋਨ 'ਤੇ ਆਬਜੈਕਟ ਦੇ ਨਾਮ ਦਾ ਐਲਾਨ ਕਰਦਾ ਹੈ। ਦੂਜੇ ਪਾਸੇ ਦਸਤਾਨੇ ਬਜ਼ਰ ਨਾਲ ਕੰਪਨ ਦੇ ਮਾਧਿਅਮ ਨਾਲ ਉਪਭੋਗਤਾ ਨੂੰ ਸੂਚਿਤ ਕਰਦੇ ਹਨ। ਦਸਤਾਨੇ ਦੇ ਸੈਂਸਰ ਲੱਗਭਗ 2 ਮੀਟਰ ਦੀ ਦੂਰ ਤੱਕ ਵਸਤਾਂ ਦਾ ਪਤਾ ਲਗਾਉਣ ਵਿਚ ਸਮਰੱਥ ਹਨ ਅਤੇ ਕੰਪਨ ਦੀ ਤੀਬਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਵਸਤੂ ਉਪਭੋਗਤਾ ਤੋਂ ਕਿੰਨੀ ਦੂਰ ਹੈ।''

ਪ੍ਰਤਾਪ ਅਤੇ ਵਿਸ਼ਾਖ ਲਈ ਇਹ ਇਕ ਸੰਕਲਪ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਇਕ ਅਸਲੀ ਉਤਪਾਦ ਹੋਵੇਗਾ, ਜਿਹੜਾ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ। ਸਮਾਜਿਕ ਇਨਕਿਊਬੇਟਰ ਜੇਤੂਆਂ ਵਿਚੋਂ ਇਕ ਦੇ ਰੂਪ ਵਿਚ ਉਨ੍ਹਾਂ ਨੂੰ ਸਿਖਲਾਈ, ਮੈਂਟੋਰਸ਼ਿਪ ਅਤੇ ਕਾਰੋਬਾਰੀ ਵਿਕਾਸ ਦੇ ਨਾਲ-ਨਾਲ ਫੰਡਾਂ ਵਿਚ 200,000 ਦਿਰਹਮ ਹਾਸਲ ਹੋਣਗੇ।


Vandana

Content Editor

Related News